ਖਡੂਰ ਸਾਹਿਬ, 12 ਫਰਵਰੀ – ਕਾਰ ਸੇਵਾ ਖਡੂਰ ਸਾਹਿਬ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ (ਬੀ.ਐੱਡ) ਦੇ ਵਿਦਿਆਰਥੀਆਂ ਵੱਲੋਂ ਸੀ.ਕੇ.ਡੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਵੱਲੋਂ ਕਰਵਾਏ ਗਏ ‘ਹੁਨਰ-2015’ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ ਗਈਆਂ। ਇਸ ਤਹਿਤ ‘ਜਸਟ ਟੂ ਮਿੰਨਟਸ’, ਕੁਇਜ਼, ਰੰਗੌਲੀ, ਮਹਿੰਦੀ, ਲੇਖ ਰਚਨਾ, ਪੋਸਟਰ ਮੇਕਿੰਗ, ਕਹਾਣੀ ਰਚਨਾ, ਕਾਰਟੂਨਿੰਗ, ਫੇਸ ਪੇਟਿੰਗ, ਸਲਾਦ ਮੇਕਿੰਗ, ਫੈਂਸੀ ਡਰੈੱਸ, ਪੇਪਰ ਰੀਡਿੰਗ, ਪੀਪੀਟੀ, ਮਾਡਲ ਮੇਕਿੰਗ, ਲੋਕ ਗੀਤ, ਬਿਜ਼ਨਸ ਪਲਾਨ, ਫੋਟੋਗਰਾਫੀ ਆਦਿ ਮੁਕਾਬਲੇ ਕਰਵਾਏ ਗਏ।
ਪੀ.ਪੀ.ਟੀ ਵਿੱਚ ਨਵਜੋਤ ਕੌਰ, ਕਾਰਟੂਨਿੰਗ ਵਿੱਚ ਜਸਬੀਰ ਕੌਰ, ਲੇਖ ਰਚਨਾ ਵਿੱਚ ਅਮਨਦੀਪ ਕੌਰ, ਕਹਾਣੀ ਰਚਨਾ ਵਿੱਚ ਰਮਨਦੀਪ ਕੌਰ, ਸਲਾਦ ਮੇਕਿੰਗ ਵਿੱਚ ਸਿਮਰਤਪਾਲ ਕੌਰ, ਵਰਿੰਦਰ ਕੌਰ ਤੇ ਦਲਜੀਤ ਕੌਰ, ਲੋਕ ਗੀਤ ਵਿੱਚ ਰਮਨਦੀਪ ਕੌਰ ਅਤੇ ਮਾਡਲ ਮੇਕਿੰਗ ਵਿੱਚ ਸਿਮਰਜੀਤ ਕੌਰ, ਰਾਜਵੰਤ ਕੌਰ ਤੇ ਮਨਦੀਪ ਕੌਰ ਪਹਿਲੇ ਸਥਾਨ ‘ਤੇ ਰਹੇ। ਮਹਿੰਦੀ ਵਿਚ ਹਰਵਿੰਦਰ ਕੌਰ, ਸਲਾਦ ਮੇਕਿੰਗ ਵਿੱਚ ਸ਼ਰਨਜੀਤ ਕੌਰ, ਰੁਪਿੰਦਰ ਕੌਰ ਤੇ ਜਸਮੀਤ ਕੌਰ, ਲੋਕ ਗੀਤ ਮੁਕਾਬਲੇ ਵਿੱਚ ਰਮਨਦੀਪ ਕੌਰ, ਪੋਸਟਰ ਮੇਕਿੰਗ ਵਿੱਚ ਨਵਪ੍ਰੀਤ ਕੌਰ, ਮਾਡਲ ਮੇਕਿੰਗ ਵਿੱਚ ਰਾਜਪ੍ਰੀਤ ਕੌਰ, ਮਨਦੀਪ ਕੌਰ ਤੇ ਸੰਦੀਪ ਕੌਰ ਦੂਜੇ ਸਥਾਨ ‘ਤੇ ਰਹੇ। ਪੇਪਰ ਰੀਡਿੰਗ ਵਿੱਚ ਰਾਜਦੀਪ ਕੌਰ, ਲੋਕ ਗੀਤ ਵਿੱਚ ਸਿਮਰਨਜੀਤ ਕੌਰ, ਲੇਖ-ਰਚਨਾ ਵਿੱਚ ਹੁਨਰਦੀਪ, ਜਸਟ ਟੂ ਮਿੰਨਟਸ ਵਿੱਚ ਨਵਜੋਤ ਕੌਰ ਤੀਸਰੇ ਸਥਾਨ ‘ਤੇ ਰਹੇ। ਇਸ ਤੋਂ ਇਲਾਵਾ ਮਹਿੰਦੀ ਵਿੱਚ ਚਾਂਦਪ੍ਰੀਤ ਕੌਰ ਨੂੰ ਹੌਂਸਲਾ ਅਫ਼ਜਾਈ ਇਨਾਮ ਮਿਲਿਆ। ਇਸ ਤਰਾਂ ਕਾਲਜ ਦੇ ਵਿਦਿਆਰਥੀਆਂ ਨੇ 17 ਇਨਾਮ ਹਾਸਲ ਕੀਤੇ।
ਪ੍ਰਿੰਸੀਪਲ ਮੈਡਮ ਪ੍ਰੋ: ਸਿਮਰਪ੍ਰੀਤ ਕੌਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਸੰਸਥਾ ਸਮੇਂ-ਸਮੇਂ ‘ਤੇ ਅਕਾਦਮਿਕ ਖੇਤਰ ਦੇ ਨਾਲ-ਨਾਲ ਸਹਿ-ਵਿਦਿਅਕ ਸਰਗਰਮੀਆਂ ਵਿੱਚ ਵੀ ਮੱਲਾਂ ਮਾਰਦੀ ਰਹੀ ਹੈ।