• 9849-xxx-xxx
  • nsikhi@yahoo.in
  • Khadur Sahib, Tarn-Taran, PB.

ਨਿਸ਼ਾਨ-ਏ-ਸਿੱਖੀ ਤੋਂ ਟ੍ਰੇਨਿੰਗ ਲੈ ਕੇ ਬਣੇ 3 ਵਿਦਿਆਰਥੀ ਸਬ-ਲੈਫਟੀਨੈਂਟ ਖਡੂਰ ਸਾਹਿਬ ਪਹੁੰਚੇ।

ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਅਦਾਰੇ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਦੇ ਅੰਤਰਗਤ ਚੱਲ ਰਹੀ ਅਕਾਦਮੀ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆੱਫ ਸਾਇੰਸ ਐਂਡ ਟਰੇਨਿੰਗ (ਐਨ.ਡੀ.ਏ. ਵਿੰਗ) ਦਾ ਮਨੋਰਥ ਇਲਾਕੇ ਦੇ ਵਿਦਿਆਰਥੀਆਂ ਨੂੰ ਵਧੀਆਂ ਵਿੱਦਿਆ ਪ੍ਰਦਾਨ ਕਰਕੇ ਫੌਜ ਅਤੇ ਹੋਰ ਵੱਖ-ਵੱਖ ਅਦਾਰਿਆਂ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ। ਹੁਣ ਤੱਕ ਇਸ ਸੰਸਥਾ ਵਿੱਚੋਂ 5 ਬੈਚ ਵਿੱਦਿਆ ਹਾਸਿਲ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ  17 ਵਿਦਿਆਰਥੀ ਨੇਵੀ, ਆਰਮੀ ਅਤੇ ਏਅਰ ਫੋਰਸਜ਼ ਵਿੱਚ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅੱਜ ਇਹਨਾਂ ਵਿਦਿਆਰਥੀਆਂ ਵਿੱਚੋਂ 9 ਵਿਦਿਆਰਥੀ ਸਹਿਜਪ੍ਰੀਤ ਸਿੰਘ (ਐਨ.ਡੀ.ਏ.), ਹਰਵੀਰ ਸਿੰਘ (ਨੇਵੀ), ਗੁਰਸਿਮਰਨਜੀਤ ਸਿੰਘ (ਐਨ.ਡੀ.ਏ.), ਦਪਿੰਦਰ ਸਿੰਘ (ਐਨ.ਡੀ.ਏ), ਅਭੈਜੀਤ ਸਿੰਘ ਬਰਾੜ (ਐਨ.ਡੀ.ਏ, ਇੰਦਰਪਾਲ ਸਿੰਘ (ਨੇਵੀ), ਸਬ-ਲੈਫਟੀਨੈਂਟ ਪ੍ਰੀਤਮ ਸਿੰਘ (ਨੇਵੀ), ਸਬ-ਲੈਫਟੀਨੈਂਟ ਅਮਿਤੇਸ਼ਵਰ ਸਿੰਘ (ਨੇਵੀ) ਅਤੇ ਸਬ-ਲੈਫਟੀਨੈਂਟ ਨਵਨੀਤ ਸਿੰਘ (ਨੇਵੀ).  ਨਿਸ਼ਾਨ-ਏ-ਸਿੱਖੀ ਵਿੱਚ ਪਹੁੰਚੇ।  ਇਹਨਾਂ ਵਿਦਿਆਰਥੀਆਂ ਨੇ ਇੱਕ ਵਧੀਆਂ ਭਵਿੱਖ ਸਿਰਜਣ ਲਈ ਸੰਸਥਾ ਦਾ ਧਨੰਵਾਦ ਕੀਤਾ ਅਤੇ ਉਹਨਾਂ ਨੇ ਇਸ ਅਕਾਦਮੀ ਵਿੱਚ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਵਧੀਆਂ ਕਾਰਗੁਜ਼ਾਰੀ ਲਈ ਪ੍ਰੇਰਿਤ ਵੀ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਬਾਬਾ ਉੱਤਮ ਸਿੰਘ ਸਰਾਂ ਵਿੱਚ ਰੁੱਖ ਲਗਾ ਕੇ ਵਾਤਾਵਰਣ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਨੂੰ ਪ੍ਰਗਟ ਕੀਤਾ। ਇਸ ਮੌਕੇ ਤੇ ਐਨ.ਡੀ.ਏ. ਵਿੰਗ ਦੇ ਡਾਇਰੈਕਟਰ ਮੇਜਰ ਜਨਰਲ ਸ. ਬਲਵਿੰਦਰ ਸਿੰਘ ਵੀ.ਐੱਸ.ਐੱਮ. (ਰਿਟਾ) ਨੇ ਇਹਨਾਂ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ।  ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਵੱਲੋਂ ਆਏ ਹੋਏ ਵਿਦਿਆਰਥੀਆਂ ਨੂੰ ਵਧੀਆਂ ਮੁਕਾਮ ਹਾਸਲ ਕਰਨ ਤੇ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਦੀ ਕਾਮਨਾ ਕੀਤੀ ਅਤੇ ਗੁਰਸਿੱਖੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੇ ਸੰਸਥਾ ਵਿੱਚ ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਇਨਾਂ ਤੋਂ ਸੇਧ ਲੈ ਕੇ ਇਵੇਂ ਹੀ ਆਪਣੀ ਕੌਮ ਅਤੇ ਇਸ ਸੰਸਥਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਸ. ਅਵਤਾਰ ਸਿੰਘ ਬਾਜਵਾ, ਡਾ. ਕੰਵਲਜੀਤ ਸਿੰਘ, ਭਾਈ ਵਰਿਆਮ ਸਿੰਘ, ਸ. ਪਰਮਜੀਤ ਸਿੰਘ, ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ, ਸ. ਹਰਜਿੰਦਰ ਸਿੰਘ, ਡਾਇਰੈਕਟਰ,  ਬਾਬਾ ਗੁਰਪ੍ਰੀਤ ਸਿੰਘ, ਬਾਬਾ ਬਲਦੇਵ ਸਿੰਘ, ਵਿੰਗ ਕਮਾਂਡਰ ਰਜਿੰਦਰ ਸਿੰਘ, ਸ. ਕਰਨੈਲ ਸਿੰਘ (RS), ਐਨ.ਡੀ.ਏ. ਵਿੰਗ ਦੇ ਗੁਰੱਪ ਅਫਸਰ ਕਰਨਲ ਸ. ਕੁਲਬੀਰ ਸਿੰਘ (ਰਿਟਾ), ਗੁਰੱਪ ਟੈਸਟਿੰਗ ਅਫਸਰ ਕਰਨਲ ਸ. ਨਵਰਾਜ ਸਿੰਘ ਕਾਹਲੋਂ (ਰਿਟਾ) ਅਤੇ ਸਮੂਹ ਐਨ.ਡੀ.ਏ. ਸਟਾਫ ਹਾਜ਼ਰ ਸਨ।

Leave a Reply

Your email address will not be published. Required fields are marked *