Tags :
ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਵੱਲੋਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਲਈ ਗੁਰਮਤਿ, ਵਿੱਦਿਆ ਅਤੇ ਵਾਤਾਵਰਣ ਤੇ ਅਧਾਰਿਤ 5 ਰੋਜਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਨਿੱਜੀ ਤਜਰਬਿਆਂ ਰਾਹੀਂ ਵਿਚਾਰ ਪੇਸ਼ ਕੀਤੇ। ਇਸ ਕੈਂਪ ਦੇ ਪਹਿਲੇ ਪੜਾਅ ਵਿੱਚ ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ. ਬਲਵੰਤ ਸਿੰਘ ਢਿਲੋਂ, ਪ੍ਰੋ. ਅਮਰਜੀਤ ਸਿੰਘ ਅਤੇ ਮੈਡਮ ਮਨਜੀਤ ਕੌਰ ਜੀ ਵੱਲੋਂ ਗੁਰਮਤਿ ਦੇ ਵੱਖ-ਵੱਖ ਗਹਿਰੇ ਵਿਸ਼ਿਆਂ ਉੱਪਰ ਵਿਚਾਰ ਕੀਤੀ ਗਈ। ਦੂਜੇ ਪੜਾਅ ਵਿੱਚ ਵਾਤਾਵਰਣ ਦੇ ਅੰਤਰਗਤ ਡਾ. ਰਜਿੰਦਰ ਕੌਰ, ਅਨਿਲ ਸ਼ਰਮਾ ਸਹਾਇਕ ਇੰਨਜੀਨੀਅਰ ਅਤੇ ਵਿੱਦਿਆ ਦੇ ਅੰਤਰਗਤ ਡਾ. ਜਸਵੰਤ ਸਿੰਘ, ਪ੍ਰੋ. ਤੀਰਥ ਸਿੰਘ (GNDU), ਮੈਡਮ ਸ਼ਬਨਮ ਸ਼ਰਮਾ ਅਤੇ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਜੀ (ਪਟਿਆਲਾ) ਨੇ ਆਪਣੇ-ਆਪਣੇ ਵਖਿਆਨ ਬਾਖੂਬੀ ਪੇਸ਼ ਕੀਤੇ। ਤੀਜੇ ਪੜਾਅ ਵਿੱਚ ਬਾਬਾ ਸੇਵਾ ਸਿੰਘ ਜੀ ਵੱਲੋਂ ਕਾਰ ਸੇਵਾ ਖਡੂਰ ਸਾਹਿਬ ਸੰਪ੍ਰਦਾ ਦੇ ਇਤਿਹਾਸਿਕ ਪੱਖ ਦੀ ਸਾਂਝ ਪਾਈ ਗਈ। ਸਮੁੱਚੇ ਰੂਪ ਵਿੱਚ ਅਧਿਆਪਕਾਂ ਵੱਲੋਂ ਇਸ 5 ਰੋਜਾ ਸਮਾਗਮ ਦਾ ਭਰਪੂਰ ਲਾਭ ਉਠਾਉਦਿਆਂ ਆਪਣੇ ਗਿਆਨ ਵਿੱਚ ਵਾਧਾ ਕੀਤਾ ਗਿਆ। ਕੈਂਪ ਵਿੱਚ ਸ. ਅਵਤਾਰ ਸਿੰਘ ਬਾਜਵਾ ਸਕੱਤਰ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਜੀ ਨੇ ਉਚੇਚੇ ਤੌਰ ਤੇ ਹਾਜਰੀ ਭਰੀ। ਇਸ ਦੌਰਾਨ ਸੰਸਥਾ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਪ੍ਰਿ. ਸਹਿਬਾਨਾਂ ਨੇ ਆਪਣੇ ਕੀਮਤੀ ਵਿਚਾਰ ਰੱਖੇ। ਅੰਤ ਵਿੱਚ ਭਾਈ ਵਰਿਆਮ ਸਿੰਘ ਜੀ ਨੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਭਾਈ ਵਿਕਰਮਜੀਤ ਸਿੰਘ ਅਤੇ ਭਾਈ ਨਵਜੋਤ ਸਿੰਘ ਨੇ ਸਟੇਜ ਸੰਚਾਲਨ ਦੀ ਸੇਵਾ ਨਿਭਾਈ।
Don’t miss our future updates! Get Subscribed Today!
©2022. All Rights Reserved. IT Department, Nishan-E-Sikhi