-Total 16 Students Clear the state level Exam-
-Navreet Kaur Bags 31st Rank in the State-
-Almost All Successful Students Belong to Rural Area-
KHADUR SAHIB: Students of Nishan-E-Sikhi Institute of Science Studies running under patronage of Baba Sewa Singh Kar Sewa Wale have secured high ranks in result of state level PMET examination. A total of 16 students have cleared the examination.
Navreet Kaur has secured 31st rank getting 552 marks and she is most likely to secure seat in any government owned medical college. Sumel Singh Randhawa bagged 3rd rank in his own category by getting 528 marks. Sonampreet Kaur and Maninder Kaur secured 524 and 508 marks respectively. Remaining students have also got good ranks. They are Harpreet Kaur, Jasdeep Kaur, Kirtan Kaur, Manjot Kaur, Arvinder Kaur, Anchaldeep Kaur, Amrinderpreet Singh, Poonamdeep Kaur etc.
Baba Sewa Singh congratulated the successful students and gave his kind blessings. He announced to bear all kind of expenses of study of those who will secure seat in government medical college.
Institute director Gursharanjit Singh Mann offered sweats to the achievers and wished for their bright future. He said that credit went to faculty members Pankaj Kumar (biology), Vinkul Parshad (Physics), Dr. Vibhanshu Gupta (Chemistry) and Anand Kumar (Mathematics) who taught the students with dedication.
It is worth mentioning that of late Institute’s six students have cleared JEE (Main) examination. Prior to this, numerous student secured seats in various reputed engineering and medical institutes.
– ਨਵਰੀਤ ਕੌਰ ਨੇ ਪੂਰੇ ਪੰਜਾਬ ਵਿੱਚੋਂ ਹਾਸਲ ਕੀਤਾ 31ਵਾਂ ਰੈਂਕ –
– ਕੁੱਲ 16 ਬੱਚਿਆਂ ਨੂੰ ਮਿਲੀ ਸਫ਼ਲਤਾ –
– ਲਗਭਗ ਸਾਰੇ ਵਿਦਿਆਰਥੀ ਪੇਂਡੂ ਖੇਤਰ ਨਾਲ ਸਬੰਧਤ –
ਖਡੂਰ ਸਾਹਿਬ, 20 ਮਈ – ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ‘ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਸਟੱਡੀਜ਼’ ਨੇ ਪੰਜਾਬ ਪੱਧਰ ‘ਤੇ ਲਈ ਗਈ ਪੀ.ਐਮ.ਟੀ. ਦੀ ਪ੍ਰੀਖਿਆ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਉੱਚ ਰੈਂਕ ਹਾਸਲ ਕੀਤੇ ਹਨ। ਨਵਰੀਤ ਕੌਰ ਨੇ 552 ਅੰਕ ਹਾਸਲ ਕਰਕੇ ਪੰਜਾਬ ਵਿੱਚੋਂ 31ਵਾਂ ਰੈਂਕ ਹਾਸਲ ਕੀਤਾ ਹੈ ਅਤੇ ਇੰਸਟੀਚਿਊਟ ਦਾ ਮਾਣ ਵਧਾਇਆ ਹੈ। ਇਸ ਵਿਦਿਆਰਥਣ ਨੂੰ ਸਰਕਾਰੀ ਮੈਡੀਕਲ ਕਾਲਜ ਵਿਚ ਐਮ.ਬੀ.ਬੀ.ਐੱਸ. ਦੀ ਸੀਟ ਮਿਲਣ ਦੀ ਪ੍ਰਬਲ ਸੰਭਾਵਨਾ ਹੈ। ਵਿਦਿਆਰਥੀ ਸੁਮੇਲ ਸਿੰਘ ਰੰਧਾਵਾ ਨੇ 528 ਅੰਕ ਹਾਸਲ ਕਰਕੇ ਆਪਣੀ ਕੈਟਾਗਰੀ ਵਿਚ ਤੀਜਾ ਰੈਂਕ ਹਾਸਲ ਕੀਤਾ ਹੈ। ਸੋਨਮਪ੍ਰੀਤ ਕੌਰ ਅਤੇ ਮਨਿੰਦਰ ਕੌਰ ਨੇ ਕ੍ਰਮਵਾਰ 524 ਅਤੇ 508 ਅੰਕ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਇਹਨਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਐਮ.ਬੀ.ਬੀ.ਐੱਸ. ਦੀਆਂ ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉੱਚ ਰੈਂਕ ਹਾਸਲ ਕਰਨ ਵਾਲੇ 8 ਵਿਦਿਆਰਥੀ ਅਜਿਹੇ ਹਨ, ਜਿਹਨਾਂ ਨੂੰ ਬੀ.ਡੀ.ਐੱਸ. ਦੀਆਂ ਪੱਕੀਆਂ ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਹਨਾਂ ਵਿਚ ਹਰਪ੍ਰੀਤ ਕੌਰ (488), ਜਸਦੀਪ ਕੌਰ (488), ਕੀਰਤਨ ਕੌਰ (468), ਮਨਜੋਤ ਕੌਰ (436), ਅਰਵਿੰਦਰ ਕੌਰ (368), ਆਂਚਲਦੀਪ ਕੌਰ (332), ਅਮਰਿੰਦਰਪ੍ਰੀਤ ਕੌਰ (372) ਤੇ ਪੂਨਮਦੀਪ ਕੌਰ (326) ਦੇ ਨਾਂ ਵਰਣਨਯੋਗ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਮੱਲਾਂ ਮਾਰਨ ਵਾਲੇ ਤਕਰੀਬਨ ਸਾਰੇ ਵਿਦਿਆਰਥੀ ਪੇਂਡੂ ਖੇਤਰ ਨਾਲ ਸਬੰਧਤ ਹਨ।
ਬਾਬਾ ਸੇਵਾ ਸਿੰਘ ਨੇ ਇਸ ਪ੍ਰਾਪਤੀ ਲਈ ਬੱਚਿਆਂ ਤੇ ਉਹਨਾਂ ਦੇ ਅਧਿਆਪਕ ਸਾਹਿਬਾਨ ਨੂੰ ਵਧਾਈ ਅਤੇ ਆਸ਼ੀਰਵਾਦ ਦਿੱਤਾ। ਉਹਨਾਂ ਨੇ ਇਹ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ ਵਿਚ ਸੀਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਾਰਾ ਖਰਚ ਸੰਸਥਾ ਵਲੋਂ ਕੀਤਾ ਜਾਵੇਗਾ। ਇੰਸਟੀਚਿਊਟ ਦੇ ਡਾਇਰੈਕਟਰ ਸ. ਗੁਰਸ਼ਰਨਜੀਤ ਸਿੰਘ ਮਾਨ ਨੇ ਇਸ ਮੌਕੇ ਜਿਥੇ ਇਹਨਾਂ ਕਾਮਯਾਬ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ, ਉਥੇ ਇਹਨਾਂ ਦੇ ਰੌਸ਼ਨ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਉਪਲਬਧੀ ਦਾ ਸਿਹਰਾ ਅਧਿਆਪਕ ਕੋਆਰਡੀਨੇਟਰ ਸ੍ਰੀ ਪੰਕਜ ਕੁਮਾਰ (ਬਾਇਓਲੋਜੀ), ਵਿੰਕੁਲ ਪ੍ਰਸਾਦ (ਫਿਜ਼ਿਕਸ), ਡਾ. ਵਿਭਾਂਸ਼ੂ ਗੁਪਤਾ (ਕੈਮਿਸਟਰੀ) ਅਤੇ ਅਨੰਦ ਕੁਮਾਰ (ਗਣਿਤ) ਨੂੰ ਜਾਂਦਾ ਹੈ, ਜਿਹਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜਾਇਆ।
ਹਾਲ ਹੀ ਵਿਚ ਇਸ ਇੰਸਟੀਚਿਊਟ ਦੇ 6 ਵਿਦਿਆਰਥੀਆਂ ਨੇ ਆਈ.ਆਈ.ਟੀ./ਜੇ.ਈ.ਈ. (ਮੇਨ) ਦਾ ਇਮਤਿਹਾਨ ਸਰ ਕੀਤਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਵਿਦਿਆਰਥੀਆਂ ਇਥੋਂ ਵਿਦਿਆ ਪ੍ਰਾਪਤ ਕਰਕੇ ਇੰਜੀਨੀਅਰਿੰਗ ਅਤੇ ਮੈਡੀਕਲ ਖੇਤਰ ਦੇ ਉੱਚ ਅਦਾਰਿਆਂ ਵਿਚ ਸੀਟਾਂ ਹਾਸਲ ਕਰ ਚੁੱਕੇ ਹਨ।