KHADUR SAHIB: Cadets of Nishan-e-Sikhi Preparatory Institute (NDA) managed by Baba Sewa Singh Kar Sewa Wale, were apprised of their duties by the eminent scholar and academician Dr. Surjit Kaur from Pune University (Maharashtra) in seminar held at the Nishan-e-Sikhi auditorium.
The institute prepares the students for NDA examination under the aegis of Major General RS Chhatwal (retd).
While addressing to the students, Sr. Surjit Kaur shared the examples from her vast experience. She correlated their duties with the three pillars of Sikhism that is ‘Kirt Karna’, ‘Naam Japna’ and ‘Wand Chhakna’. She informed the cadets that their ‘Kirt’ is to do concentrated study to achieve their mission to join NDA and ‘Wand Chhakna’ is to help the weaker. She shared her rich experiences to lay emphasis on the importance of ‘Naam Japna’ and ‘Sewa’ in achieving their mission.
She convinced the cadets about their duties towards their Institute, family and the society. The duties of the cadets towards maintenance of the environment were also covered in detail. She asked the cadets to follow the teaching of their Patron Baba Sewa Sewa Singh to nurture the clean and green environment of Khadur Sahib.
Maj Gen Chhatwal thanked the chief guest for contributing her valuable time to impart Values to the cadets of the institute. He requested her to visit this institute more frequently to enlighten the cadets in other fields. On behalf of Baba Sewa Singh, he presented a memento to her.
Major KJS Sekhon (retd), faculty, instructors and other staff members were also present on the occasion.
——————————————————————————————————————————————————–
ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਵਿਖੇ ਹੋਇਆ ਡਾ. ਸੁਰਜੀਤ ਕੌਰ ਦਾ ਵਿਸ਼ੇਸ਼ ਲੈਕਚਰ
ਖਡੂਰ ਸਾਹਿਬ, 30 ਮਈ – ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ‘ਨਿਸ਼ਾਨ-ਏ-ਸਿੱਖੀ ਪ੍ਰੇਪਰੇਟਰੀ ਇੰਸਟੀਚਿਊਟ’ (ਐਨ.ਡੀ.ਏ) ਵਲੋਂ ਨਿਸ਼ਾਨ-ਏ-ਸਿੱਖੀ ਆਡੀਟੋਰੀਅਮ ਵਿਖੇ ਉਘੇ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਡਾ. ਸੁਰਜੀਤ ਕੌਰ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿਚ ਉਹਨਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੰਸਥਾ, ਸਮਾਜ, ਦੇਸ਼ ਅਤੇ ਪਰਿਵਾਰ ਪ੍ਰਤੀ ਫਰਜਾਂ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ।
ਆਪਣੇ ਭਾਸ਼ਣ ਦੌਰਾਨ ਡਾ. ਸੁਰਜੀਤ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਤਜ਼ਰਬੇ ਸਾਂਝੇ ਕੀਤੇ। ਉਹਨਾਂ ਨੇ ਇਸ ਸੰਦਰਭ ਵਿਚ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਬਾਰੇ ਪ੍ਰੇਰਨਾਦਾਇਕ ਸ਼ਬਦਾਂ ਵਿਚ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਤਿੰਨ ਸਿਧਾਂਤ ਸਿੱਖ ਧਰਮ ਦੀ ਬੁਨਿਆਦ ਹਨ। ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਇਹਨਾਂ ਸਿਧਾਂਤਾਂ ਨੂੰ ਆਪਣੀ ਤਰਜ਼ੇ-ਜਿੰਦਗੀ ਦਾ ਅਟੁੱਟ ਅੰਗ ਬਣਾਉਂਦਾ ਹੈ, ਉਸ ਦੀ ਜਿੰਦਗੀ ਸੁਖਦਾਈ ਬਣ ਜਾਂਦੀ ਹੈ ਅਤੇ ਉਸ ਲਈ ਕਿਸੇ ਵੀ ਟੀਚੇ ਨੂੰ ਸਰ ਕਰਨਾ ਕੋਈ ਔਖੀ ਗੱਲ ਨਹੀਂ ਰਹਿ ਜਾਂਦੀ। ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਕਿਰਤ ਹੈ ਉਹਨਾਂ ਦੀ ਪੜਾਈ, ਅਤੇ ਕਮਜ਼ੋਰਾਂ ਦੀ ਸਹਾਇਤਾ ਕਰਕੇ ਉਹ ਵੰਡ ਛਕਣ ਦੇ ਸਿਧਾਂਤ ‘ਤੇ ਪੂਰਾ ਉਤਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਨਾਮ-ਸਿਮਰਨ ਉਹਨਾਂ ਨੂੰ ਮਿਥੇ ਟੀਚੇ ਤੱਕ ਪਹੁੰਚਾਉਣ ਵਿਚ ਸਹਾਈ ਹੋਵੇਗਾ।
ਵਾਤਾਵਰਨ ਦੀ ਦੇਖਭਾਲ ਦੇ ਸਬੰਧ ਵਿਚ ਉਹਨਾਂ ਨੇ ਕਿਹਾ ਕਿ ਅੱਜ ਦੀ ਪੀੜੀ ਨੂੰ ਆਪਣੇ ਚੌਗਿਰਦੇ ਦੀ ਸੰਭਾਲ ਪਹਿਲ ਦੇ ਆਧਾਰ ‘ਤੇ ਕਰਨੀ ਚਾਹੀਦੀ ਹੈ ਕਿਉਂਕਿ ਇਸ ਪੱਖੋਂ ਹੋ ਰਹੀ ਗਿਰਾਵਟ ਮਨੁੱਖਤਾ ਅਤੇ ਜੀਵ-ਜੰਤੂਆਂ ਲਈ ਵੱਡਾ ਖਤਰਾ ਬਣ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਵਿਦਿਆਰਥੀਆਂ ਸੰਸਥਾ ਦੇ ਸਰਪ੍ਰਸਤ ਬਾਬਾ ਸੇਵਾ ਸਿੰਘ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜੋ ਵੱਡੀ ਪੱਧਰ ‘ਤੇ ਵਾਤਾਵਰਨ ਸੰਭਾਲ ਮੁਹਿੰਮ ਚਲਾ ਰਹੇ ਹਨ।
ਅਖੀਰ ਵਿਚ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਆਰ.ਐੱਸ. ਛਤਵਾਲ ਨੇ ਆਏ ਮੁੱਖ ਵਕਤਾ ਦਾ ਧੰਨਵਾਦ ਕੀਤਾ ਅਤੇ ਸੰਸਥਾ ਵਲੋਂ ਯਾਦਗਾਰੀ ਚਿੰਨ ਭੇਂਟ ਕੀਤਾ। ਇਸ ਮੌਕੇ ਮੇਜਰ ਕੰਵਲਜੀਤ ਸਿੰਘ ਸੇਖੋਂ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
———-X———