ਖਡੂਰ ਸਾਹਿਬ, 28 ਜੂਨ – ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੇ ‘ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਸਟੱਡੀਜ਼’ ਦੇ ਆਈ.ਆਈ.ਟੀ. (ਐਡਵਾਂਸਡ) ਅਤੇ ਪ੍ਰੀ ਮੈਡੀਕਲ ਇੰਟਰੈਂਸ ਟੈਸਟ (ਪੀ.ਐਮ.ਈ.ਟੀ.) ਇਮਤਿਹਾਨਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਸੰਸਥਾ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਵਿਸ਼ੇਸ਼ ਸਨਮਾਨ ਲਈ ਅੱਜ ‘ਨਿਸ਼ਾਨ-ਏ-ਸਿੱਖੀ’ ਆਡੀਟੋਰੀਅਮ ਵਿਚ ਖਾਸ ਸਮਾਗਮ ਕੀਤਾ ਗਿਆ, ਜਿਸ ਵਿਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਦੇ ਵਿਗਿਆਨੀ ਪ੍ਰੋਫੈਸਰ ਗੁਰਸ਼ਰਨ ਸਿੰਘ ਰੰਧਾਵਾ ਅਤੇ ਭਾਰਤ ਦੇ ਸਾਬਕਾ ਕੌਮਾਂਤਰੀ ਬਾਸਕਿਟਬਾਲ ਅਰਜਨ ਐਵਾਰਡੀ ਖਿਡਾਰੀ ਸ. ਸੱਜਣ ਸਿੰਘ ਚੀਮਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਆਈ.ਆਈ.ਟੀ. (ਐਡਵਾਂਸਡ) ਵਿਚ ਸਫ਼ਲਤਾ ਹਾਸਲ ਕਰਨ ਵਾਲੇ ਤਰਲੋਚਨ ਸਿੰਘ (ਰੈਂਕ 1279) ਅਤੇ ਸਿਮਰਨਜੀਤ ਸਿੰਘ (ਰੈਂਕ 14400) ਨੂੰ ਬਾਬਾ ਸੇਵਾ ਸਿੰਘ ਵਲੋਂ ਜਿਥੇ ਸਿਰਪਾਓ ਤੇ ਸਨਮਾਨ ਚਿੰਨ• ਨਾਲ ਸਨਮਾਨਿਤ ਕੀਤਾ ਗਿਆ, ਉਥੇ ਆਈ.ਆਈ.ਟੀ. ਦੀ ਡਿਗਰੀ ਲਈ 50,000 ਰੁਪਏ ਸਾਲਾਨਾ ਫੀਸ ਦੇ ਰੂਪ ’ਚ 4 ਸਾਲਾਂ ਵਾਸਤੇ ਪ੍ਰਤੀ ਸਾਲ ਦੇਣ ਦਾ ਐਲਾਨ ਕੀਤਾ ਗਿਆ। ਇਸੇ ਤਰ•ਾਂ ਪੀ.ਐਮ.ਈ.ਟੀ. ਵਿਚ ਕਾਮਯਾਬ ਹੋਈਆਂ ਵਿਦਿਆਰਥਣਾਂ ਨਵਰੀਤ ਕੌਰ (ਰੈਂਕ 31) ਅਤੇ ਸੋਨਮਪ੍ਰੀਤ ਕੌਰ ਨੂੰ ਸਿਰਪਾਓ ਤੇ ਸਨਮਾਨ ਚਿੰਨ• ਦੇਣ ਦੇ ਨਾਲ-ਨਾਲ ਹਰੇਕ ਨੂੰ ਸਰਕਾਰੀ ਕੋਟੇ ਦੀਆਂ ਸੀਟਾਂ ਮਿਲਣ ਦੀ ਸੂਰਤ ਵਿਚ 40,000 ਰੁਪਏ ਸਾਲਾਨਾ ਫ਼ੀਸ ਦੇ ਰੂਪ ਵਿਚ 5 ਸਾਲਾਂ ਲਈ ਪ੍ਰਤੀ ਸਾਲ ਦੇਣ ਦਾ ਐਲਾਨ ਕੀਤਾ ਗਿਆ।
ਇਹਨਾਂ ਵਿਦਿਆਰਥੀਆਂ ਦੇ ਅਧਿਆਪਕ ਸਾਹਿਬਾਨ ਸ੍ਰੀ ਪੰਕਜ ਕੁਮਾਰ, ਵਿੰਕੁਲ ਪ੍ਰਕਾਸ਼, ਅਨੰਦ ਕੁਮਾਰ ਤੇ ਡਾ. ਵਿਭਾਂਸ਼ੂ ਗੁਪਤਾ, ਮੈਡਮ ਬਲਰਾਜ ਕੌਰ ਅਤੇ ਮੈਡਮ ਨਰਿੰਦਰ ਕੌਰ ਰੰਧਾਵਾ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇੰਸਟੀਚਿਊਟ ਨਾਲ ਸਬੰਧਿਤ ਹੋਰ ਸਟਾਫ ਮੈਂਬਰਾਂ ਜਗਦੀਸ਼ ਕੌਰ, ਰਣਜੋਤ ਕੌਰ, ਸੁਮਨਦੀਪ ਕੌਰ, ਬਲਵਿੰਦਰ ਸਿੰਘ, ਅਜਿੰਦਰ ਸਿੰਘ ਸੋਨੂੰ, ਗੁਰਦੇਵ ਸਿੰਘ ਪੀ.ਜੀ. ਇੰਚਾਰਜ, ਸੇਵਾਦਾਰ ਅਵਤਾਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
ਸਨਮਾਨ ਸਮਾਗਮ ਦੇ ਆਰੰਭ ਵਿਚ ਇੰਸਟੀਚਿਊਟ ਦੇ ਡਾਇਰੈਕਟਰ ਸ. ਗੁਰਸ਼ਰਨਜੀਤ ਸਿੰਘ ਮਾਨ ਨੇ ਆਏ ਪਤਵੰਤਿਆਂ ਨੂੰ ਹਾਰਦਿਕ ਜੀ ਆਇਆਂ ਕਿਹਾ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੜ•ੀ। ਇਸ ਤੋਂ ਬਾਅਦ ਉਕਤ ਹੋਣਹਾਰ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਨੇ ਇਹ ਕਾਮਯਾਬੀ ਕਿਵੇਂ ਹਾਸਲ ਕੀਤੀ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ. ਗੁਰਸ਼ਰਨ ਸਿੰਘ ਰੰਧਾਵਾ ਨੇ ਕਿਹਾ ਕਿ ਮਿਹਨਤ ਤੇ ਉ¤ਦਮ ਅੱਗੇ ਅਸੰਭਵ ਕੰਮ ਵੀ ਸੰਭਵ ਬਣ ਜਾਂਦਾ ਹੈ, ਜਿਸ ਲਈ ਵਿਦਿਆਰਥੀਆਂ ਆਸ਼ਾਵਾਦੀ ਪਹੁੰਚ ਅਪਨਾਉਣੀ ਚਾਹੀਦੀ ਹੈ। ਸੱਜਣ ਸਿੰਘ ਚੀਮਾ ਨੇ ਆਪਣੇ ਪ੍ਰੇਰਨਾਮਈ ਭਾਸ਼ਣ ਵਿਚ ਆਪਣੀ ਸਫ਼ਲਤਾ ਦੇ ਰਾਜ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਬਾਬਾ ਸੇਵਾ ਸਿੰਘ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਅਕਾਲ ਪੁਰਖ ਦੀ ਓਟ-ਆਸਰਾ ਲੈ ਕੇ ਹਰੇਕ ਮੰਜਿਲ ਸਰ ਕੀਤੀ ਜਾ ਸਕਦੀ ਹੈ। ਪੰਜਾਬੀ ਦੇ ਉਘੇ ਸਾਹਿਤਕਾਰ ਤੇ ਅਕਾਦਮਿਕ ਸ਼ਖ਼ਸੀਅਤ ਡਾ. ਗੁਰਬਖ਼ਸ਼ ਸਿੰਘ ਭੰਡਾਲ ਵੀ ਵਿਦਿਆਰਥੀਆਂ ਨੂੰ ਮੁਖਾਤਿਬ ਹੋਏ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਸਫਲਤਾ ਦੀਆਂ ਪਉੜੀਆਂ ਚੜ•ਦਿਆਂ ਆਪਣੇ ਵਿਰਸੇ ਅਤੇ ਜੜ•ਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਕਾਮਯਾਬ ਵਿਦਿਆਰਥੀਆਂ ਨੂੰ ਅੱਗੇ ਜਾ ਕੇ ਆਈ.ਏ.ਐ¤ਸ. ਬਣਨ ਦੀ ਸੇਧ ਦਿੱਤੀ।
ਅਧਿਆਪਕ ਸਾਹਿਬਾਨ ਵਲੋਂ ਬੋਲਦਿਆਂ ਕੋਆਰਡੀਨੇਟਰ ਸ੍ਰੀ ਪੰਕਜ ਕੁਮਾਰ ਨੇ ਕਿਹਾ ਕਿ ਇਹ ਕਾਮਯਾਬੀ ਪਰਮਾਤਮਾ ਦੀ ਬਖਸ਼ਿਸ਼ ਅਤੇ ਵਿਦਿਆਰਥੀਆਂ ਤੇ ਅਧਿਆਪਕ ਸਾਹਿਬਾਨ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ। ਇੰਸਟੀਚਿਊਟ ਦੇ ਸਲਾਹਕਾਰ ਬੋਰਡ ਵਲੋਂ ਸ. ਬੀ.ਐ¤ਸ. ਸੇਠੀ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਅਖੀਰ ਵਿਚ ਮੇਜਰ ਜਨਰਲ ਆਰ.ਐ¤ਸ. ਛਤਵਾਲ ਨੇ ਪ੍ਰਬੰਧਕ ਕਮੇਟੀ ਵਲੋਂ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਮੰਚ ਸਕੱਤਰ ਦੀ ਭੂਮਿਕਾ 10+2 ਦੀਆਂ ਵਿਦਿਆਰਥਣਾਂ ਹਰਲੀਨ ਕੌਰ ਅਤੇ ਅਰਵਿੰਦਰ ਕੌਰ ਨੇ ਬਾਖੂਬੀ ਅਦਾ ਕੀਤੀ।
ਇਸ ਮੌਕੇ ਇੰਸਟੀਚਿਊਟ ਦੇ ਸਮੂਹ ਵਿਦਿਆਰਥੀਆਂ ਤੋਂ ਇਲਾਵਾ ਬਾਸਕਿਟਬਾਲ ਦੇ ਸਾਬਕਾ ਕੌਮਾਂਤਰੀ ਅਰਜਨ ਐਵਾਰਡੀ ਖਿਡਾਰੀ ਸੱਜਣ ਸਿੰਘ ਚੀਮਾ, ਪ੍ਰਬੰਧਕੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਬਾਜਵਾ, ਬਾਬਾ ਬਲਦੇਵ ਸਿੰਘ, ਐਨ.ਐ¤ਸ. ਖੁਰਾਨਾ, ਸ. ਬਲਦੇਵ ਸਿੰਘ ਸੰਧੂ, ਸ. ਪਿਆਰਾ ਸਿੰਘ, ਮੈਡਮ ਜਸਪਾਲ ਕੌਰ, ਜਸਬੀਰ ਸਿੰਘ ਮਹਿਤੀਆ, ਹਰੀ ਸਿੰਘ, ਅਜੀਤ ਸਿੰਘ ਮੁਗਲਾਣੀ ਆਦਿ ਪਤਵੰਤੇ ਵੀ ਹਾਜ਼ਰ ਸਨ।