ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਸਾਹਿਬ ਵਿਖੇ ਭਾਰਤੀ ਸੈਨਾ ਦੇ ਬ੍ਰਿਗੇਡੀਅਰ ਐਮ.ਪੀ. ਬਾਜਵਾ, ਵਾਈ.ਐਸ.ਐਮ. (ਰਿਟਾ.) ਵੱਲੋਂ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਐਨ.ਡੀ.ਏ. ਵਿੰਗ ਦੇ ਵਿਦਿਆਥੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਫੌਜ ਵਿਚਲੇ ਆਪਣੇ ਤਜੁਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ ਉਹਨਾਂ ਵਿੱਚ ਇੱਕ ਵੱਖਰਾ ਜੋਸ਼ ਅਤੇ ਉਤਸ਼ਾਹ ਪੈਦਾ ਕੀਤਾ। ਇੱਥੇ ਇਹ ਜ਼ਿਕਰਯੋਗ ਹੈ ਕਿ ਬ੍ਰਿਗੇਡੀਅਰ ਬਾਜਵਾਂ ਨੇ 1971 ਵਿੱਚ ਬੰਗਲਾਦੇਸ਼ ਦੀ ਲੜਾਈ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ 1999 ਵਿੱਤ ਭਾਰਤ ਤੇ ਪਾਕਿਸਤਾਨ ਵਿਚਾਲੇ ਲੜੀ ਗਈ ਕਾਰਗਿਲ ਦੀ ਲੜਾਈ ਵਿੱਚ ਬਤੌਰ ਕਮਾਂਡਰ ਭੂਮਿਕਾ ਨਿਭਾਈ ਸੀ। ਬ੍ਰਿਗੇਡੀਅਰ ਬਾਜਵਾ ਨੇ ਆਪਣੇ ਨਿੱਜੀ ਤਜਰਬਿਆ ਰਾਹੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਭਾਰਤੀ ਫੌਜ ਵਿੱਚ ਉੱਚੇ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ ਐਨ.ਡੀ.ਏ. ਵਿੰਗ ਦੇ ਡਾਇਰੈਕਟਰ ਮੇਜਰ ਜਨਰਲ ਬਲਵਿੰਦਰ ਸਿੰਘ, ਵੀ.ਐਸ.ਐਮ. (ਰਿਟਾ.) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬ੍ਰਿਗੇਡੀਅਰ ਬਾਜਵਾ ਵੱਲੋਂ ਦੱਸੇ ਗਏ ਨੁਕਤਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਨੇ ਬ੍ਰਿਗੇਡੀਅਰ ਬਾਜਵਾ ਵੱਲੋਂ ਯੁੱਧ ਦੌਰਾਨ ਦਿਖਾਈ ਬਹਾਦੁਰੀ ਅਤੇ ਅਗਵਾਈ ਤੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣ ਲਈ ਕਿਹਾ। ਉਪਰੰਤ ਸੰਸਥਾ ਦੇ ਕੋਆਰਡੀਨੇਟਰ ਕਰਨਲ ਕੇ.ਐਸ. ਪੁਰੀ ਨੇ ਆਡੀਟੋਰੀਅਮ ਵਿੱਚ ਮੌਜੂਦ ਮੁੱਖ ਮਹਿਮਾਨ ਅਤੇ ਆਏ ਹੋਏ ਅਧਿਆਪਕਾਂ ਦਾ ਧੰਨਵਾਦ ਕੀਤਾ। ਬਾਬਾ ਸੇਵਾ ਸਿੰਘ ਜੀ ਵੱਲੋਂ ਬ੍ਰਿਗੇਡੀਅਰ ਐਮ.ਪੀ. ਬਾਜਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ ਐਨ.ਡੀ.ਏ. ਵਿੰਗ ਅਤੇ ਨਿਸ਼ਾਨ-ਏ-ਸਿੱਖੀ ਸੈਂਟਰ ਫ਼ਾਰ ਸਿਵਲ ਸਰਵਿਸਿਜ਼ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।