ਸ੍ਰੀ ਗੁਰੂ ਅੰਗਦ ਦੇਵ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਖਡੂਰ ਸਾਹਿਬ ਦਾ ਵਿਦਿਆਰਥੀ ਨੇ ਪਾਸ ਕੀਤਾ ਭਾਰਤੀ ਆਰਮੀ- RTJCO ਦਾ ਇਮਤਿਹਾਨ।
IT DEPARTMENT
0
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਖਡੂਰ ਸਾਹਿਬ ਤੋਂ ਬੀ.ਏ. ਅਤੇ ਐਮ.ਏ. ਧਰਮ ਅਧਿਐਨ ਦੀ ਵਿੱਦਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਜਸ਼ਨਦੀਪ ਸਿੰਘ ਪੁੱਤਰ ਸ. ਹਰਮਿੰਦਰ ਸਿੰਘ ਨੇ RTJCO (Religious Teacher Junior Commissioned) ਦਾ ਲਿਖ਼ਤੀ ਟੈਸਟ ਅਤੇ ਇੰਟਰਵਿਊ ਪਾਸ ਕਰ ਲਈ ਹੈ ਅਤੇ ਹੁਣ ਆਈ.ਐੱਨ.ਆਈ. ਪੂਨੇ ਵਿਖੇ ਟ੍ਰੇਨਿੰਗ ਪੂਰੀ ਕਰੇਗਾ। ਸੰਸਥਾ ਦੇ ਪ੍ਰਿੰਸੀਪਲ ਭਾਈ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਭਾਰਤ ਵਿੱਚੋਂ 4 ਅਸਾਮੀਆਂ ਭਰੀਆਂ ਗਈਆਂ ਜਿਨ੍ਹਾਂ ਵਿੱਚ ਭਾਈ ਜਸ਼ਨਦੀਪ ਸਿੰਘ ਦਾ ਨਾਮ ਆਉਂਦਾ ਹੈ ਅਤੇ ਹੁਣ ਉਹ ਆਪਣੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਆਰਮੀ ਵਿੱਚ ਬਤੌਰ ਨਾਇਬ ਸੂਬੇਦਾਰ (ਧਾਰਮਿਕ ਅਧਿਆਪਕ) ਵਜੋਂ ਸੇਵਾ ਨਿਭਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੰਸਥਾ ਤੋਂ ਵਿੱਦਿਆ ਪ੍ਰਾਪਤ ਕਰਕੇ ਇਸ ਵੇਲੇ 9 ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੀ.ਐੱਚ.ਡੀ ਵੀ ਕਰ ਰਹੇ ਹਨ। ਇਸ ਮੌਕੇ ‘ਤੇ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਨੇ ਭਾਈ ਜਸ਼ਨਦੀਪ ਸਿੰਘ ਅਤੇ ਸਮੂਹ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਮੌਜੂਦਾ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇੱਥੇ ਇਹ ਜਿਕਰਯੋਗ ਹੈ ਕਿ ਸੰਸਥਾ ਵੱਲੋਂ ਧਾਰਮਿਕ ਸਿੱਖਿਆ ਵਿੱਚ ਬੀ.ਏ. ਅਤੇ ਐਮ.ਏ. ਦੀ ਪੜ੍ਹਾਈ ਬਿਲਕੁਲ ਮੁਫ਼ਤ ਕਰਵਾਈ ਜਾਂਦੀ ਹੈ, ਜਿਸਦੇ ਦਾਖ਼ਲੇ ਲਈ ਲਿਖਤੀ ਇਮਤਿਹਾਨ ਹਰ ਸਾਲ ਅਪ੍ਰੈਲ ਵਿੱਚ ਲਿਆ ਜਾਂਦਾ ਹੈ। ਚਾਹਵਾਨ ਵਿਦਿਆਰਥੀ ਦਾਖਲਾ ਲੈ ਕੇ ਲਾਹਾ ਪ੍ਰਾਪਤ ਕਰ ਸਕਦੇ ਹਨ।
Don’t miss our future updates! Get Subscribed Today!
©2022. All Rights Reserved. IT Department, Nishan-E-Sikhi