Activities

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ ਖਡੂਰ ਸਾਹਿਬ ਤੋਂ ਹੁਣ ਤੱਕ 603 ਵਿਦਿਆਰਥੀ ਮੁਫਤ ਟ੍ਰੇਨਿੰਗ ਲੈ ਕੇ ਵੱਖ-ਵੱਖ ਫੋਰਸਜ਼ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇੱਥੇ ਇਹ ਜਿਕਰਯੋਗ ਹੈ ਕਿ 10 ਲੜਕੀਆਂ ਪੰਜਾਬ ਪੁਲਿਸ ਵਿੱਚ ਸਿੱਧੇ ਤੌਰ ‘ਤੇ ਸਬ-ਇੰਸਪੈਕਟਰ ਵਜੋਂ ਭਰਤੀ ਹੋਈਆਂ ਹਨ। ਇਸੇ ਕਾਰਜ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਇਸ ਸਾਲ ਪੰਜਾਬ ਪੁਲਿਸ, CISF, CRPF, SSC- MTS ਤੇ ਹਵਾਲਦਾਰ ਦੇ ਲਿਖਤੀ ਅਤੇ ਸਰੀਰਕ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਲਈ 4 ਮਹੀਨਿਆਂ ਦਾ ਮੁਫਤ ਕੋਰਸ ਸ਼ੁਰੂ ਕੀਤਾ ਗਿਆ ਹੈ। ਸੰਸਥਾ ਦੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਸੇਵਾ ਸਿੰਘ ਜੀ ਵੱਲੋਂ ਇਹ ਬਹੁਤ ਹੀ ਵਧੀਆਂ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਵਿਦਿਆਰਥੀ ਖਡੂਰ ਸਾਹਿਬ ਵਿਖੇ ਇਹਨਾਂ ਇਮਤਿਹਾਨਾਂ ਦੀ ਤਿਆਰੀ ਲਈ ਮੁਫਤ ਟ੍ਰੇਨਿੰਗ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਿਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਵਿਖੇ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਕੋਰਸ ਲਈ ਇੱਕ ਦਾਖਲਾ ਪ੍ਰੀਖਿਆ ਰੱਖੀ ਗਈ ਹੈ ਜਿਸਦਾ ਲਿਖਤੀ ਇਮਤਿਹਾਨ ਮਿਤੀ 19 ਮਈ ਨੂੰ ਹੋਵਗਾ ਅਤੇ ਇੰਟਰਵਿਊ ਮਿਤੀ 20 ਮਈ, 2023 ਨੂੰ ਹੋਵੇਗੀ। ਚਾਹਵਾਨ ਵਿਦਿਆਰਥੀ 19 ਮਈ ਤੋਂ ਪਹਿਲਾਂ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
Don’t miss our future updates! Get Subscribed Today!
©2022. All Rights Reserved. IT Department, Nishan-E-Sikhi