ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਐੱਨ.ਡੀ.ਏ. ਵਿੰਗ) ਖਡੂਰ ਸਾਹਿਬ ਦਾ ਵਿਦਿਆਰਥੀ ਬਣਿਆ ਆਰਮੀ ਵਿੱਚ ਲੈਫ਼ਟੀਨੈਂਟ
IT DEPARTMENT
0
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਐੱਨ.ਡੀ.ਏ. ਵਿੰਗ) ਦੇ ਵਿਦਿਆਰਥੀ ਦਪਿੰਦਰਦੀਪ ਸਿੰਘ ਭਾਰਤੀ ਆਰਮੀ ਵਿੱਚ ਬਤੌਰ ਲੈਫ਼ਟੀਨੈਂਟ ਭਰਤੀ ਹੋਇਆ। ਐਨ.ਡੀ.ਏ. ਦੇ ਡਾਇਰੈਕਟਰ ਮੇਜਰ ਜਰਨਲ ਬਲਵਿੰਦਰ ਸਿੰਘ (ਰਿਟਾ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਪਿੰਦਰਜੀਤ ਸਿੰਘ ਨਿਸ਼ਾਨ-ਏ-ਸਿੱਖੀ ਐਨ.ਡੀ.ਏ. ਵਿਗੰ ਦੇ ਬੈਚ ਤੀਜੇ ਦਾ ਵਿਦਿਆਰਥੀ ਰਿਹਾ ਹੈ ਅਤੇ ਸੰਸਥਾ ਤੋਂ ਟ੍ਰੇਨਿਗ ਪ੍ਰਾਪਤ ਕਰਕੇ ਐੱਨ.ਡੀ.ਏ. ਦੇ ਇਮਤਿਹਾਨ ਅਤੇ ਐੱਸ.ਐੱਸ.ਬੀ. ਦੀ ਇੰਟਰਵਿਊ ਪਾਸ ਕੀਤੀ ਅਤੇ 3 ਸਾਲ ਟ੍ਰੇਨਿੰਗ ਤੋਂ ਬਾਅਦ ਇਸ ਸਾਲ ਜੂਨ ਮਹੀਨੇ ਵਿੱਚ ਆਰਮੀ ਵਿੱਚ ਬਤੌਰ ਲੈਫ਼ਟੀਨੈਂਟ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਨ। ਇਸ ਮੌਕੇ ਤੇ ਬਾਬਾ ਸੇਵਾ ਸਿੰਘ ਜੀ ਨੇ ਐੱਨ.ਡੀ.ਏ. ਵਿੰਗ ਦੇ ਸਾਰੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ‘ਤੇ ਸ. ਉਂਕਾਰ ਸਿੰਘ, ਸ. ਕੁਲਵੰਤ ਸਿੰਘ ਖਹਿਰਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Don’t miss our future updates! Get Subscribed Today!
©2022. All Rights Reserved. IT Department, Nishan-E-Sikhi