Achievements

ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਜ਼ (ਨਿਸ਼ਾਨ-ਏ-ਸਿੱਖੀ), ਖਡੂਰ ਸਾਹਿਬ ਦੇ ਵਿਦਿਆਰਥੀ ਨੇ ਪਾਸ ਕੀਤਾ Excise Taxation Inspector ਦਾ ਇਮਤਿਹਾਨ।
IT DEPARTMENT
0
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਜ਼ ਵਿਭਾਗ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਸੁਖਰਾਜ ਸਿੰਘ, ਪਿੰਡ ਬਾਠ, ਤਰਨ-ਤਾਰਨ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ Excise Taxation Inspector ਦੇ ਇਮਤਿਹਾਨ ਨੂੰ ਪਾਸ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ (ਰਿਟਾ. ਡੀਜੀਐਮ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਪ੍ਰੀਤ ਸਿੰਘ ਕਰੀਅਰ ਐਂਡ ਕੋਰਸਜ਼ ਵਿਭਾਗ ਦੇ 2021 ਕਾਂਸਟੇਬਲ ਬੈਚ ਦਾ ਵਿਦਿਆਰਥੀ ਰਹਿ ਚੁੱਕਾ ਹੈ ਅਤੇ ਸੰਸਥਾ ਤੋਂ ਟ੍ਰੇਨਿੰਗ ਲੈ ਕੇ ਪੰਜਾਬ ਪੁਲਿਸ ਵਿੱਚ ਕਾਸਟੇਬਲ ਦੀਆਂ ਸੇਵਾਵਾ ਨਿਭਾ ਰਿਹਾ ਸੀ, ਪ੍ਰੰਤੂ ਉਸ ਦੇ ਮਨ ਵਿੱਚ ਅਫਸਰ ਬਣਨ ਦੀ ਇੱਛਾ ਕਰਕੇ ਉਸਨੇ officer rank ਦੀ ਤਿਆਰੀ ਕਰਨ ਲਈ ਦੁਬਾਰਾ ਸੰਸਥਾ ਵਿੱਚ ਦਾਖਲਾ ਲਿਆ ਅਤੇ ਆਪਣੀ ਮਿਹਨਤ ਸਦਕਾ ਇਸ ਸਾਲ 2023 ਦੇ Excise inspector ਦਾ ਇਮਤਿਹਾਨ ਪਾਸ ਕਰਕੇ ਨੌਕਰੀ ਹਾਸਿਲ ਕੀਤੀ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਭ ਕੁਝ ਹਾਸਿਲ ਕਰਨ ਲਈ ਉਨ੍ਹਾਂ ਦੇ ਦਾਦਾ ਜੀ ਸ. ਬਲਵੰਤ ਸਿੰਘ ਦਾ ਬਹੁਤ ਸਹਿਯੋਗ ਹੈ ਜੋ ਸਮੇਂ ਸਮੇਂ ਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਰਹੇ ਅਤੇ ਨਾਲ ਹੀ ਉਹਨਾਂ ਨੇ ਸੰਸਥਾ ਅਤੇ ਬਾਬਾ ਸੇਵਾ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਇਸ ਕਾਰਜ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਸੰਸਥਾ ਤੋਂ ਤਿਆਰੀ ਕਰਕੇ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਜ਼ ਦੇ ਸਮੂਹ ਅਧਿਆਪਕ ਹਾਜ਼ਰ ਸਨ।
Don’t miss our future updates! Get Subscribed Today!
©2022. All Rights Reserved. IT Department, Nishan-E-Sikhi