• 9849-xxx-xxx
  • nsikhi@yahoo.in
  • Khadur Sahib, Tarn-Taran, PB.
Achievements
ਬੀ.ਏ. ਸੋਸ਼ਲ ਸਟੱਡੀਜ਼ (ਯੂ.ਪੀ.ਐੱਸ.ਸੀ) ਸੈਸ਼ਨ – 2022-23  ਦਾ ਨਤੀਜਾ ਰਿਹਾ ਸ਼ਾਨਦਾਰ

ਬੀ.ਏ. ਸੋਸ਼ਲ ਸਟੱਡੀਜ਼ (ਯੂ.ਪੀ.ਐੱਸ.ਸੀ) ਸੈਸ਼ਨ – 2022-23 ਦਾ ਨਤੀਜਾ ਰਿਹਾ ਸ਼ਾਨਦਾਰ

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ, ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਿਜ਼ ਵਿੱਚ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਹੇ ਬੀ.ਏ. ਸੋਸ਼ਲ ਸਟੱਡੀਜ਼ ਚੌਥਾ ਸਮੈਸਟਰ (ਸ੍ਰੀ ਗੁਰੁ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। ਸੈਂਟਰ ਦੇ ਡਾਇਰੈਕਟਰ ਸ.ਕਰਨੈਲ ਸਿੰਘ (ਰਿਟਾ.ਆਈ.ਆਰ.ਐੱਸ) ਵੱਲੋਂ ਜਾਣਕਾਰੀ ਦਿੱਤੀ ਗਈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜੇ ਵਿੱਚ ਸਾਰੇ ਵਿਦਿਆਰਥੀ ਬਹੁਤ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਪਹਿਲੇ ਸਥਾਨ ਤੇ ਅੰਮ੍ਰਿਤਪਾਲ ਅਤੇ ਕਿਰਨਬੀਰ ਕੌਰ ਰਹੀਆਂ ਹਨ, ਜਿੰਨ੍ਹਾਂ ਨੇ 84.18% ਅੰਕ ਹਾਸਲ ਕੀਤੇ ਹਨ। ਦੂਸਰੇ ਸਥਾਨ ਉੱਪਰ ਰਹੀਆਂ ਮਹਿਕਪ੍ਰੀਤ ਕੌਰ ਅਤੇ ਅਵਿਨਾਸ਼ ਕੌਰ ਨੇ 84% ਅੰਕ ਹਾਸਲ ਕੀਤੇ ਹਨ ਅਤੇ ਕੋਮਲਪ੍ਰੀਤ ਕੌਰ ਨੇ 83 % ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਡਾਇਰੈਕਟਰ ਸ.ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਇਮਤਿਹਾਨ ਵਿਚ ਵਧੀਆ ਨਤੀਜਾ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਦਾ ਹੁਣ ਮੁੱਖ ਟੀਚਾ ਯੂ.ਪੀ.ਐੱਸ.ਸੀ. ਸਿਵਲ ਸਰਵਿਸਜ਼ ਦੇ ਇਮਤਿਹਾਨ ਨੂੰ ਪਾਸ ਕਰਕੇ ਆਈ.ਏ.ਐੱਸ, ਆਈ.ਪੀ.ਐੱਸ. ਬਣਨਾ ਹੈ।
ਉਹਨਾਂ ਕਿਹਾ ਕਿ ਬੀ.ਏ. ਸੋਸ਼ਲ ਸਟੱਡੀਜ਼ ਦੇ ਵਿਦਿਆਰਥੀਆਂ ਨੂੰ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਯੂ.ਪੀ.ਐੱਸ.ਸੀ. ਸਿਵਲ ਸਰਵਿਸਜ਼ ਦੀ ਤਿਆਰੀ ਕਰਨ ਲਈ ਮੁਫ਼ਤ ਕੋਚਿੰਗ ਵੀ ਦਿਵਾਈ ਜਾ ਰਹੀ ਹੈ। ਇਹ ਕੋਚਿੰਗ ਦਿੱਲੀ ਦੀ ਨਾਮਵਰ ਆਈ.ਏ.ਐੱਸ ਮਲੂਕਾ ਅਕੈਡਮੀ ਵੱਲੋਂ ਦਿੱਤੀ ਜਾ ਰਹੀ ਹੈ। ਬੀ.ਏ. ਸੋਸ਼ਲ ਸਟੱਡੀਜ਼ ਡਿਗਰੀ ਕੋਰਸ ਦਾ ਸਿਲੇਬਸ ਵੀ ਯੂ.ਪੀ.ਐੱਸ.ਸੀ. ਦੇ ਸਲੇਬਸ ਨੂੰ ਮੁੱਖ ਰੱਖ ਹੀ ਬਣਾਇਆ ਗਿਆ ਹੈ। ਇਸ ਮੌਕੇ ਉੱਪਰ ਮੇਜਰ ਜਰਨਲ (ਰਿਟਾ.) ਬਲਵਿੰਦਰ ਸਿੰਘ, ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਉੱਪਲ, ਪ੍ਰੋ.ਗਗਨਪ੍ਰੀਤ ਸਿੰਘ, ਪ੍ਰੋ.ਮਨਪ੍ਰੀਤ ਸਿੰਘ, ਡਾ.ਪ੍ਰਭਜੀਤ ਕੌਰ, ਪ੍ਰੋ.ਗੁਰਸਿਮਰਨ ਸਿੰਘ, ਪ੍ਰੋ.ਸਨਦੀਪ ਕੁਮਾਰ, ਪ੍ਰੋ.ਨਵਜੋਤ ਕੌਰ, ਸ.ਜਸਬੀਰ ਸਿੰਘ ਲਾਇਬਰੇਰੀਅਨ ਹਾਜਰ ਸਨ।
#KaarSewaKhadurSahib
#nishanesikhi
#upsc_nsikhi
#upsc_in_khadur_sahib
#UPSCResults2023

Leave a Reply

Your email address will not be published. Required fields are marked *