Achievements

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ, ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਜ਼, ਖਡੂਰ ਸਾਹਿਬ ਦੇ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਹੇ ਬੀ.ਏ. ਸੋਸ਼ਲ ਸਟੱਡੀਜ਼ ਦੂਸਰੇ ਸਮੈਸਟਰ (ਸ੍ਰੀ ਗੁਰੁ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। ਸੈਂਟਰ ਦੇ ਡਾਇਰੈਕਟਰ ਸ.ਕਰਨੈਲ ਸਿੰਘ (ਰਿਟਾ.ਆਈ.ਆਰ.ਐੱਸ) ਵੱਲੋਂ ਜਾਣਕਾਰੀ ਦਿੱਤੀ ਗਈ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜੇ ਵਿੱਚ ਸਾਰੇ ਵਿਦਿਆਰਥੀ ਬਹੁਤ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਪਹਿਲਾ ਸਥਾਨ ਜੈਸਮੀਨ ਕੌਰ ਨੇ 79.2% ਅੰਕ ਪ੍ਰਾਪਤ ਕਰਕੇ ਹਾਸਲ ਕੀਤਾ। ਦੂਸਰਾ ਸਥਾਨ ਜਸਲੀਨ ਕੌਰ ਨੇ 78.2% ਅਤੇ ਤੀਸਰਾ ਸਥਾਨ ਗੁਰਲੀਨ ਕੌਰ ਨੇ 77.8% ਅੰਕ ਪ੍ਰਾਪਤ ਕਰਕੇ ਹਾਸਲ ਕੀਤਾ । ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਸਲੇਬਸ ਦੇ ਨਾਲ-ਨਾਲ ਇਹਨਾਂ ਵਿਦਿਆਰਥੀਆਂ ਨੂੰ ਯੂ.ਪੀ.ਐੱਸ.ਸੀ. ਸਿਵਲ ਸਰਵਿਸਜ਼ ਦੀ ਤਿਆਰੀ ਲਈ ਕੋਚਿੰਗ ਵੀ ਦਿੱਤੀ ਜਾ ਰਹੀ ਹੈ। ਇਹ ਕੋਚਿੰਗ ਦਿੱਲੀ ਦੀ ਨਾਮਵਰ ਆਈ.ਏ.ਐੱਸ.ਮਲੂਕਾ ਅਕੈਡਮੀ ਵੱਲੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ‘ਤੇ ਮੇਜਰ ਜਰਨਲ ਬਲਵਿੰਦਰ ਸਿੰਘ (ਰਿਟਾ.), ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਉੱਪਲ, ਪ੍ਰੋ.ਗਗਨਪ੍ਰੀਤ ਸਿੰਘ, ਪ੍ਰੋ.ਮਨਪ੍ਰੀਤ ਸਿੰਘ, ਡਾ.ਪ੍ਰਭਜੀਤ ਕੌਰ, ਪ੍ਰੋ.ਗੁਰਸਿਮਰਨ ਸਿੰਘ, ਪ੍ਰੋ.ਸਨਦੀਪ ਕੁਮਾਰ, ਪ੍ਰੋ.ਨਵਜੋਤ ਕੌਰ, ਸ.ਜਸਬੀਰ ਸਿੰਘ ਲਾਇਬਰੇਰੀਅਨ ਹਾਜਰ ਸਨ।
Don’t miss our future updates! Get Subscribed Today!
©2022. All Rights Reserved. IT Department, Nishan-E-Sikhi