Activities

IAS ਤਰਨਜੋਤ ਸਿੰਘ ਦੁਆਰਾ UPSC ਦੇ ਵਿਦਿਆਰਥੀਆਂ ਨੂੰ ਦਿੱਤਾ ਗਿਆ ਆਨਲਾਈਨ ਲੈਕਚਰ ।
IT DEPARTMENT
0
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਸੈਂਟਰ ਫ਼ਾਰ ਸਿਵਲ ਸਰਵਿਸਿਜ਼, ਖਡੂਰ ਸਾਹਿਬ ਦੇ ਬੀ.ਏ. ਸੋਸ਼ਲ ਸਟੱਡੀਜ਼ (UPSC) ਦੇ ਵਿਦਿਆਰਥੀਆਂ ਨੂੰ ਸ. ਤਰਨਜੋਤ ਸਿੰਘ (IAS), ਮਿਊਂਸੀਪਲ ਕਮਿਸ਼ਨਰ ਬਿਹਾਰ, ਸ਼ਰੀਫ ਨਾਲੰਦਾ ਦੁਆਰਾ ਆਨਲਾਈਨ ਲੈਕਚਰ ਦਿੱਤਾ ਗਿਆ। ਲੈਕਚਰ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ UPSC ਸਿਵਲ ਸਰਵਿਸਿਜ਼ ਦੇ ਇਮਤਿਹਾਨ ਨੂੰ ਪਾਸ ਕਰਨ ਲਈ ਕਈ ਸੁਝਾਅ ਦਿੱਤੇ। ਉਹਨਾਂ ਦੁਆਰਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਲਗਾਤਾਰ ਵੱਖ-ਵੱਖ ਨੋਟਸ ਬਣਾਉਂਣੇ ਚਾਹੀਦੇ ਹਨ ਅਤੇ ਲਗਾਤਾਰ ਰਵੀਜ਼ਨ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਆਪਣੀ ਉਦਾਹਰਣ ਦੇਕੇ ਵਿਦਿਆਰਥੀਆਂ ਨੂੰ ਸਮਾਂ ਸੂਚੀ ਅਨੁਸਾਰ ਪੜ੍ਹਨ ਲਈ ਵੱਧ ਤੋਂ ਵੱਧ ਸਮਾਂ ਦੇਣ ਲਈ ਕਿਹਾ। ਉਹਨਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਦੌਰਾਨ ਆਉਣ ਵਾਲੀਆਂ ਔਕੜਾਂ ਬਾਰੇ ਵੀ ਚਰਚਾ ਕੀਤੀ ਅਤੇ ਉਹਨਾਂ ਨੂੰ ਸਦਾ ਉਤਸ਼ਾਹਿਤ ਰਹਿਣ ਲਈ ਕਿਹਾ। ਵਿਦਿਆਰਥੀਆਂ ਵੱਲੋਂ ਵੀ ਉਹਨਾਂ ਨੂੰ ਆਪਣੇ ਕਈ ਸਵਾਲ ਕੀਤੇ ਗਏ ਜਿਨ੍ਹਾਂ ਦਾ ਸਰਦਾਰ ਤਰਨਜੋਤ ਸਿੰਘ ਵੱਲੋਂ ਬਾਖੂਬੀ ਜਵਾਬ ਦਿੱਤਾ ਗਿਆ। ਸੰਸਥਾ ਦੇ ਡਾਇਰੈਕਟਰ ਸ. ਕਰਨੈਲ ਸਿੰਘ (ਆਈ.ਆਰ.ਐਸ. ਰਿਟਾ.) ਨੇ ਵਿਦਿਆਰਥੀਆਂ ਨੂੰ ਸ. ਤਰਨਜੋਤ ਸਿੰਘ ਤੋਂ ਸੇਧ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। UPSC ਵਿੰਗ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਉੱਪਲ ਵੱਲੋਂ IAS ਤਰਨਜੋਤ ਸਿੰਘ ਦਾ ਇਸ ਆਨਲਾਈਨ ਲੈਕਚਰ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।
Don’t miss our future updates! Get Subscribed Today!
©2022. All Rights Reserved. IT Department, Nishan-E-Sikhi