• 9849-xxx-xxx
  • nsikhi@yahoo.in
  • Khadur Sahib, Tarn-Taran, PB.
Activities
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਦੂਜੀ ਗੁਰਮੁਖੀ ਵਿਚਾਰ ਗੋਸਟਿ ਸੈਮੀਨਾਰ ਮਿਤੀ 28 ਅਕਤੂਬਰ, 2023 ਨੂੰ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ।

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਦੂਜੀ ਗੁਰਮੁਖੀ ਵਿਚਾਰ ਗੋਸਟਿ ਸੈਮੀਨਾਰ ਮਿਤੀ 28 ਅਕਤੂਬਰ, 2023 ਨੂੰ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ।

ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਵਿਖੇ ਗੁਰਮੁਖੀ ਟਕਸਾਲ ਵਲੋਂ ਗੁਰਮੁਖਿ ਵਿਚਾਰ ਗੋਸਟਿ ਆਯੋਜਿਤ ਕੀਤੀ ਗਈ ਜਿਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਵਾਨ ਬੁਲਾਰਿਆਂ ਨੇ ਗੁਰਮੁਖੀ ਲਿਪੀ ਦੇ ਪਿਛੋਕੜ, ਇਸਦੇ ਆਰੰਭ ਅਤੇ ਲਿਪੀ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਨੇ ਵਿਦਵਾਨਾਂ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਆਸਾ ਕੀਤੀ ਕਿ ਭਵਿੱਖ ਵਿਚ ਐਸੀ ਉਸਾਰੂ ਖੋਜ ਨੂੰ ਹੋਰ ਵੀ ਅੱਗੇ ਤੋਰਿਆ ਜਾਂਦਾ ਰਹੇਗਾ।

ਇਸ ਗੋਸਟਿ ਵਿਚ ਭਾਗ ਲੈਂਦਿਆਂ ਡਾ. ਚਮਕੌਰ ਸਿੰਘ (ਡਾਇਰੈਕਟਰ, ਟੋਹੜਾ ਇੰਸਟੀਚਿਊਟ,ਪਟਿਆਲਾ) ਨੇ ਇਸ ਗੋਸਟਿ ਦੀ ਰੂਪ-ਰੇਖਾ ਨੂੰ ਬਿਆਨ ਕੀਤਾ ਅਤੇ ਸਪੱਸ਼ਟ ਕੀਤਾ ਕਿ ਗੁਰਮੁਖੀ ਦਾ ਅਰਥ ਗੁਰੂ ਦੇ ਮੁਖ ਵਿੱਚੋਂ ਉਚਾਰਣ ਹੋਏ ਸ਼ਬਦ, ਭਾਵ ਬਾਣੀ ਤੋਂ ਹੈ। ਇਸ ਗੋਸਟਿ ਦਾ ਕੁੰਜੀਵਤ ਭਾਸ਼ਣ ਡਾ. ਰਮਨਪ੍ਰੀਤ ਕੌਰ (ਪ੍ਰੋਫੈਸਰ, ਕੇਂਦਰੀ ਯੂਨੀਵਰਸਿਟੀ, ਬਠਿੰਡਾ) ਨੇ ਦਿੰਦਿਆਂ ਗੁਰਮੁਖੀ ਦੇ ਅਗਾਜ਼, ਵਿਕਾਸ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਡਾ. ਜਤਿੰਦਰਪਾਲ ਸਿੰਘ (ਲੈਕਚਰਾਰ, ਮੈਰੀਟੋਰੀਅਸ ਸਕੂਲ, ਜਲੰਧਰ) ਨੇ ਗੁਰਮੁਖੀ ਟਕਸਾਲ ਦੁਆਰਾ ਕੀਤੇ ਜਾ ਰਹੇ ਗੁਰਮੁਖੀ ਲਿਪੀ ਦੇ ਅਧਿਐਨ ਦੇ ਮਨੋਰਥ ਬਾਰੇ ਸਪੱਸ਼ਟ ਕੀਤਾ ਅਤੇ ਗੁਰਮੁਖੀ ਬਾਰੇ ਪਏ ਭਰਮ-ਭੁਲੇਖਿਆਂ ਨੂੰ ਤੱਥਾਂ ਦੇ ਅਧਾਰ ਉੱਤੇ ਦੂਰ ਕੀਤਾ। ਅਕਾਦਮਿਕ ਸੈਸ਼ਨ ਵਿੱਚ ਡਾ. ਰਾਜਨਦੀਪ ਕੌਰ (ਸਹਾਇਕ ਪ੍ਰੋਫੈਸਰ, ਗੁਰੂ ਨਾਨਕ ਕਾਲਜ, ਬੁਢਲਾਡਾ), ਰਮਨਦੀਪ ਕੌਰ (ਖੋਜਾਰਥੀ , ਪੰਜਾਬੀ ਯੂਨੀਵਰਿਸਟੀ, ਪਟਿਆਲਾ) ਅਤੇ ਡਾ. ਮੁਹੱਬਤ ਸਿੰਘ (ਸਹਾਇਕ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਆਪਣੇ ਵਿਦਿਅਕ ਭਰਪੂਰ ਪਰਚੇ ਪੇਸ਼ ਕੀਤੇ।

ਇਸ ਗੋਸਟਿ ਦੌਰਾਨ ਗੁਰਮੁਖੀ ਟਕਸਾਲ ਦੁਆਰਾ ਗੁਰਮੁਖੀ ਲਿਪੀ ਬਾਰੇ ਪ੍ਰਕਾਸ਼ਿਤ ਪੁਸਤਕ ‘ਗੁਰਮੁਖੀ ਵਿਰਸਾ ਅਤੇ ਵਰਤਮਾਨ-ਭਾਗ ਦੂਜਾ’ ਬਾਬਾ ਸੇਵਾ ਸਿੰਘ ਜੀ (ਮੁਖੀ ਕਾਰ ਸੇਵਾ ਖਡੂਰ ਸਾਹਿਬ) ਵਲੋਂ ਸੰਗਤ-ਅਰਪਣ ਕੀਤੀ ਗਈ। ਇਸ ਪੁਸਤਕ ਬਾਰੇ ਅਮਨਦੀਪ ਕੌਰ ਮਾਹਲ (ਸਹਾਇਕ ਪ੍ਰੋਫੈਸਰ, ਦਿਉਣ ਕਾਲਜ, ਬਠਿੰਡਾ) ਨੇ ਸਮੀਖਿਆ ਕੀਤੀ। ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਗੁਰਮੇਲ ਸਿੰਘ (ਮੁਖੀ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ) ਨੇ ਗੋਸਟਿ ਦਾ ਤਤ-ਸਾਰ ਕਰਦਿਆਂ ਕਿਹਾ ਕਿ ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਤੋਂ ਹੀ ਉਦਾਹਰਣ ਲੈਣੀ ਢੁੱਕਵੀਂ ਹੈ, ਨਾ ਕਿ ਕਿਸੇ ਹੋਰ ਗ੍ਰੰਥ ਜਾਂ ਕੋਸ਼ ਤੋਂ। ਅੰਤ ਵਿਚ ਬਾਬਾ ਜੀ ਵੱਲੋਂ ਆਏ ਹੋਏ ਵਿਦਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੇ ਸਟੇਜ ਸੰਚਾਲਨ ਦੀ ਭੂਮਿਕਾ ਭਾਈ ਵਿਕਰਮਜੀਤ ਸਿੰਘ (ਖੋਜਾਰਥੀ, ਪੰਜਾਬੀ ਯੁਨੀਵਰਸਿਟੀ, ਪਟਿਆਲਾ) ਵੱਲੋਂ ਬਹੁਤ ਬਾਖੂਬੀ ਨਿਭਾਈ ਗਈ। ਇਸ ਮੌਕੇ ਨਿਸ਼ਾਨ-ਏ-ਸਿੱਖੀ ਦੀਆਂ ਵੱਖ ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਮੁਖੀ ਹਾਜ਼ਿਰ ਸਨ ਅਤੇ ਵੱਖ ਵੱਖ ਸੰਸਥਾਵਾਂ ਤੋਂ 70 ਦੇ ਕਰੀਬ ਖੋਜਾਰਥੀਆਂ ਨੇ ਵੀ ਭਾਗ ਲਿਆ।

Leave a Reply

Your email address will not be published. Required fields are marked *