ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਕੋਵਿਡ-19 (ਕਰੋਨਾ ਵਾਇਰਸ) ਮਹਾਂਮਾਰੀ ਤੋਂ ਬਚਾਅ ਅਤੇ ਸਹੂਲਤ ਲਈ ਅਨੇਕਾਂ ਕਾਰਜ਼ ਅਤੇ ਗਤੀਵਿਧੀਆਂ ਨਿਰੰਤਰ ਜ਼ਾਰੀ ਹਨ। ਜਿਸ ਦੇ ਅੰਤਰਗਤ ਨਿਸ਼ਾਨ ਏ ਸਿੱਖੀ ਚੈਰੀਟੇਬਲ ਟਰੱਸਟ (ਰਜਿ.) ਖਡੂਰ ਸਾਹਿਬ ਅਤੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਚਖੰਡਿ ਸ੍ਰੀ ਹਜ਼ੂਰ ਸਾਹਿਬ ਨਾਦੇੜ ਮਹਾਂਰਾਸ਼ਟਰ ਤੋਂ ਪੰਜਾਬ ਵਾਪਸ ਪਰਤ ਰਹੀ ਸੰਗਤ ਲਈ ਇਕਾਂਤਵਾਸ ਵਾਸਤੇ ਪੂਰਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਸੰਗਤ ਦੀ ਰਿਹਾਇਸ਼ ਲਈ ਦੋ ਹੋਸਟਲਾਂ ਦੀਆਂ ਇਮਾਰਤਾਂ ਵਿੱਚ 150 ਤੋਂ 200 ਯਾਤਰੂਆਂ ਨੂੰ ਰੱਖਿਆ ਗਿਆ ਹੈ। ਜਿੱਥੇ ਸੰਗਤ ਵਾਸਤੇ ਆਰਗੈਨਿਕ ਲੰਗਰ ਦੇਸੀ ਘਿਉ ਵਿੱਚ ਤਿਆਰ ਕਰ ਕੇ ਸੰਗਤ ਨੂੰ ਦਿੱਤਾ ਜਾ ਰਿਹਾ ਹੈ। ਸੰਗਤ ਦੀ ਹਰ ਸਹੂਲਤ ਨੂੰ ਪੂਰਾ ਕਰਨ ਲਈ ਕਾਰ ਸੇਵਾ ਖਡੂਰ ਸਾਹਿਬ ਦੇ ਸੇਵਾਦਾਰ ਪੂਰਾ ਸਮਾਂ ਹਾਜ਼ਿਰ ਰਹਿੰਦੇ ਹਨ। ਸਿਹਤ ਵਿਭਾਗ ਵੱਲੋਂ ਸੰਗਤ ਦੇ ਟੈਸਟ ਕੀਤੇ ਜਾ ਰਹੇ ਹਨ। ਬਾਬਾ ਸੇਵਾ ਸਿੰਘ ਜੀ ਨੇ ਸਿੱਖ ਪੰਥ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਵਿੱਚ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਮੰਨਦੇ ਹੋਏ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਅਜਿਹੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਨਫਰਤ ਨਹੀਂ ਫੈਲਾਉਣੀ ਚਾਹੀਦੀ ਸਗੋਂ ਮਨੁੱਖਤਾ ਦੇ ਨਾਤੇ ਆਪਣਾ ਫਰਜ਼ ਪਹਿਚਾਨਣਾ ਚਾਹੀਦਾ ਹੈ।
- Home»
- Media Post»
- ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਕੋਵਿਡ-19 (ਕਰੋਨਾ ਵਾਇਰਸ) ਮਹਾਂਮਾਰੀ ਤੋਂ ਬਚਾਅ ਅਤੇ ਸਹੂਲਤ ਲਈ ਅਨੇਕਾਂ ਕਾਰਜ਼ ਜ਼ਾਰੀ ਹਨ