ਗੁਰਦੁਆਰਾ ਸਤਲਾਣੀ ਸਾਹਿਬ ਦੀ ਜ਼ਮੀਨ ‘ਚ ਜੰਗਲ ਲਗਾਇਆ
ਪੰਜਾਬ ਸਰਕਾਰ ਨੂੰ ਪੰਚਾਇਤੀ ਜ਼ਮੀਨਾਾ ਵਿਚ ਜੰਗਲ ਲਾਉਣ ਦੀ ਅਪੀਲ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ (ਅੰਮਿ੍ਤਸਰ) :- ਕਾਰ ਸੇਵਾ ਖਡੂਰ ਸਾਹਿਬ ਵਲੋਂ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ ਹੁਸ਼ਿਆਰ ਨਗਰ (ਅੰਮਿ੍ਤਸਰ) ਨਾਲ ਸੰਬੰਧਤ ਇਕ ਏਕੜ ਜ਼ਮੀਨ ਵਿਚ ਜੰਗਲ ਲਗਾਇਆ ਗਿਆ¢ ਇਸ ਮੌਕੇ 50 ਵੱਖ ਵੱਖ ਕਿਸਮਾਾ ਦੇ ਤਕਰੀਬਨ 2100 ਦਰਖਤ ਲਗਾਏ ਗਏ¢ਯਾਦ ਰਹੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮਤਾ ਨੰਬਰ 386 ਦੇ ਤਹਿਤ ਇਤਿਹਾਸਕ ਗੁਰਦੁਆਰਿਆਾ ਨਾਲ ਸੰਬੰਧਤ ਜ਼ਮੀਨਾਾ ਵਿਚ ਜੰਗਲ ਲਗਾਉਣ ਲਈ ਕਾਰਸੇਵਾ ਖਡੂਰ ਸਾਹਿਬ ਦੀਆਾ ਸੇਵਾਵਾਾ ਲਈਆਾ ਜਾ ਰਹੀਆਾ ਹਨ¢ ਇਸ ਮਕੇ ਪੱਤਰਕਾਰਾਾ ਨੂੰ ਸੰਬਧਨ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼ ਰਾਜਿੰਦਰ ਸਿੰਘ ਮਹਿਤਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਾ ਕਿਹਾ ਕਿ ਪੰਜਾਬ ਦੇ ਜੰਗਲਾਤ ਵਿਭਾਗ ਅਧੀਨ ਆਉਾਦੀਆਾ ਪਿੰਡਾਾ ਦੀਆਾ ਸ਼ਾਮਲਾਤ ਜ਼ਮੀਨਾਾ ਵਿਚ ਵੀ ਇਕ-ਇਕ ਏਕੜ ਥਾਾ ਵਿਚ ਜੰਗਲ ਲਗਾਉਣੇ ਚਾਹੀਦੇ ਹਨ¢ ਉਨ੍ਹਾਾ ਕਿਹਾ ਕਿ ਇਸ ਸੰਬੰਧ ਵਿਚ ਆਰਡੀਨੈਂਸ ਜਾਰੀ ਕੀਤਾ ਜਾਣਾ ਚਾਹੀਦਾ ਹੈ¢ਇਸ ਦੌਰਾਨ ਬਾਬਾ ਸੇਵਾ ਸਿੰਘ ਅਤੇ ਡਾ.ਰੂਪ ਸਿੰਘ ਨੇ ਵੀ ਸਰਕਾਰ ਨੂੰ ਇਸ ਪਾਸੇ ਵੱਲ ਉੱਦਮ ਕਰਨ ਲਈ ਅਪੀਲ ਕੀਤੀ¢ ਯਾਦ ਰਹੇ ਕਾਰਸੇਵਾ ਖਡੂਰ ਸਾਹਿਬ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਜੰਗਲ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ¢ ਇਸ ਮੁਹਿੰਮ ਦੇ ਤਹਿਤ ਹੁਣ ਤੱਕ 5 ਮਰਲੇ ਤੋਂ ਲੈ ਕੇ ਇਕ ਏਕੜ ਤੱਕ 47 ਜੰਗਲ ਲਗਾਏ ਜਾ ਚੁੱਕੇ ਹਨ¢ ਇਨ੍ਹਾਾ ਜੰਗਲਾਾ ਦੇ ਵਧਣ ਫੁੱਲਣ ਨਾਲ ਇਕ ਪਾਸੇ ਤਾਾ ਵਾਤਾਵਰਣ ਵਿਚ ਸ਼ੁੱਧਤਾ ਅਤੇ ਤਾਜ਼ਗੀ ਆਏਗੀ ਦੂਜੇ ਪਾਸੇ ਅਲੋਪ ਹੋ ਰਹੇ ਜੀਵ ਜੰਤੂਆਾ ਨੂੰ ਮੁੜ ਆਪਣਾ ਵਸੇਬਾ ਮਿਲੇਗਾ¢
- Home»
- Daily Headlines»
- ਗੁਰਦੁਆਰਾ ਸਤਲਾਣੀ ਸਾਹਿਬ ਦੀ ਜ਼ਮੀਨ ‘ਚ ਜੰਗਲ ਲਗਾਇਆ