ਖਡੂਰ ਸਾਹਿਬ :ਬੀਤੇ ਦਿਨ ਇਥੇ ਗੁਰਦੁਆਰਾ ਤਪਿਆਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰਤਾ ਗੱਦੀ ਸੰਬੰਧੀ ਸਮਾਗਮਾਂ ਦਾ ਆਯੋਜਨ ਕੀ
ਤਾ ਗਿਆ।
ਇਸ ਦਿਵਸ ਦੀ ਪ੍ਰਥਾਏ ਡੇਰਾ ਕਾਰਸੇਵਾ ਖਡੂਰ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਵਿਚ ਚਾਹ ਪਕੌੜੇ ਅਤੇ ਜਲੇਬੀਆਂ ਦੇ ਲੰਗਰ ਚਲਾਏ ਗਏ। ਇਸ ਦੌਰਾ ਗੁਰ
ਦੁਆਰਾ ਤਪਿਆਣਾ ਸਾਹਿਬ ਵਿਚ ਧਾਰਮਿਕ ਦੀਵਾਨ ਦਾ ਆਯੋਜਨ ਕੀਤਾ ਗਿਆ। ਇਸ ਦੀਵਾਨ ਵਿਚ ਬਾਬਾ ਗੁਰਮੀਤ ਸਿੰਘ ਹੈਡ ਗਰੰਥੀ ਗੁਰਦੁਆਰਾ ਤਪਿਆਣਾ ਸਾਹਿਬ ਨੇ ਆਪਣੇ ਕਥਾ ਪ੍ਰਵਚਨਾ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਤੋਂ ਇਲਾਵਾ, ਭਾਈ ਗੁਰਦਿਆਲ ਸਿੰਘ ਖੱਖ, ਭਾਈ ਜਸਬੀਰ ਸਿੰਘ ਖਡੂਰ ਸਾਹਿਬ ਅਤੇ ਨਿਸ਼ਾਨ-ਏ-ਸਿੱਖੀ ਦੇ ਧਰਮ ਅਧਿਅਨ ਵਿਭਾਗ ਦੇ ਵਿਦਿਆਰਥੀਆਂ ਭਾਈ ਗੁਰਸੇਵਕ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।