ਚੰਡੀਗੜ੍ਹ: ਪੰਜਾਬ ਦੇ ਘੱਟਗਿਣਤੀ ਵਰਗਾਂ ਨਾਲ ਸੰਬੰਧਤ ਵਿਦਿਆਰਥੀਆਂ ਲਈ ਪ੍ਰੀ ਮੈਟ੍ਰਿਕ,ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸ਼ਕਾਲਰਸ਼ਿਪ ਲਈ ਆਨਲਾਈਨ ਦਰਖਾਸਤਾਂ ਮੰਗੀਆਂ ਗਈਆਂ ਹਨ।ਇਸ ਤਹਿਤ 31 ਅਕਤੂਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਪੰਜਾਬ ਦੇ ਸਮਾਜਕ ਨਿਆਂ,ਅਧਿਕਾਰਤਾ ਅਤੇ ਘੱਟਗਿਣਤੀ ਵਰਗ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020-2021 ਲ
ਈ ਸੂਬੇ ਦੇ ਸਿੱਖ,ਮੁਸਲਮਾਨ,ਬੋਧੀ,ਪਾਰਸੀ,ਜੈਨ ਅਤੇ ਈਸਾਈ ਆਦਿ ਵਰਗਾਂ ਨਾਲ ਸੰਬੰਧਤ ਵਿਦਿਆਰਥੀ ਇਨ੍ਹਾਂ ਸਕੀਮਾਂ ਦਾ ਲਾਫ ਲੈ ਸਕਦੇ ਹਨ।ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਨਵੇਂ ਬਿਨੈਕਾਰ ਜੋ ਪਹਿਲੀ ਵਾਰ ਅਪਲਾਈ ਕਰਨਗੇ ਅਤੇ ਨਵੀਨੀਕਰਨ ਬਿਨੈਕਾਰ,ਜਿਨ੍ਹਾਂ ਨੇ ਸਾਲ 2019-20 ਸ਼ਕਾਲਰਸ਼ਿਪ ਪ੍ਰਾਪਤ ਕੀਤੀ ਹੈ,31 ਅਕਤੂਬਰ 2020 ਤੱਕ ਆਨ ਲਾਈਨ ਦਰਖਾਸਤ ਦੇ ਸਕਦੇ ਹਨ।ਸ਼ਕਾਲਰਸ਼ਿਪ ਲਈ ਉਹ ਵਿਦਿਆਰਥੀ ਹੀ ਅਪਲਾਈ ਕਰ ਸਕਦਾ ਹੈ ਜੋ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ/ਸੰਸਥਾ/ਕਾਲਜ ਵਿਚ ਪੜ੍ਹਦਾ ਹੋਵੇ।ਇਸ ਸਕਮਿ ਤਹਿਤ ਉਹ ਵਿਦਿਆਰਥੀ ਹੀ ਵਜ਼ੀਫਾ ਲੈਣ ਦੇ ਹੱਕਦਾਰ ਹਨ ਜਿਨ੍ਹਾਂ ਨੇ ਪਿਛਲੀ ਪ੍ਰੀਖਿਆ ਵਿਚ 50 ਫੀਸਦੀ ਅੰਕ ਹਾਸਲ ਕੀਤੇ ਹੋਣ।