ਚਾਰ ਹੋਰ ਸੈਮੀਨਾਰ 2,6,10 ਅਤੇ 13 ਦਸੰਬਰ ਨੂੰ ਸੰਗਰੂਰ,ਕੁਰਾਲੀ,ਮੋਗਾ,ਬਟਾਲਾ ਵਿਚ ਆਯੋਜਤ ਕੀਤੇ ਜਾਣਗੇ
ਖਡੂਰ ਸਾਹਿਬ: ‘ਪੰਜਾਬ ਦੇ ਵਾਰਸ’ ਨਾਮੀ ਸੰਸਥਾ ਵਲੋਂ 29 ਨਵੰਬਰ ਨੂੰ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ‘ਪੰਜਾਬ ਕੇਂਦਰਤ ਖੇਤੀ ਮਾਡਲ’ ਵਿਸ਼ੇ ‘ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੈਮੀਨਾਰ ਸਵੇਰੇ 11 ਵਜ਼ੇ ਸ਼ੁਰੂ ਹੋਵੇਗਾ। ਇਸ ਮੌਕੇ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਸ. ਦੀਪ ਸਿੰਘ ਸਿੱਧੂ, ਹਰਦਿਆਲ ਸਿੰਘ ਘਰਿਆਲਾ, ਸ. ਮਨਧੀਰ ਸਿੰਘ ਅਤੇ ਪਿੰ੍ਰਸੀਪਲ ਸ. ਕੰਵਲਜੀਤ ਸਿੰਘ ਪੇਪਰ ਪੜ•ਨਗੇ। ਹਾਜ਼ਰ ਸੰਗਤ ਵਲੋਂ ਸੰਬੰਧਤ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਯਾਦ ਰਹੇ 7 ਸੈਮੀਨਾਰਾਂ ਦੀ ਇਸ ਲੜੀ ਦੇ ਤਹਿਤ 19 ਨਵੰਬਰ ਨੂੰ ਤਲਵੰਡੀ ਸਾਬੋ ਵਿਚ ਪਹਿਲਾ ਸੈਮੀਨਾਰ ਆਯੋਜਤ ਕੀਤਾ ਜਾ ਚੁੱਕਾ ਹੈ। ਦੂਜਾ ਸੈਮੀਨਾਰ 25 ਨਵੰਬਰ ਨੂੰ ਬੰਗਾ ਵਿਖੇ ਆਯੋਜਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਚਾਰ ਹੋਰ ਸੈਮੀਨਾਰ 2,6,10 ਅਤੇ 13 ਦਸੰਬਰ ਨੂੰ ਕਰਮਵਾਰ ਸੰਗਰੂਰ,ਕੁਰਾਲੀ,ਮੋਗਾ ਅਤੇ ਬਟਾਲਾ ਵਿਚ ਆਯੋਜਤ ਕੀਤੇ ਜਾਣਗੇ।