• 9849-xxx-xxx
  • nsikhi@yahoo.in
  • Khadur Sahib, Tarn-Taran, PB.

ਨਿਸ਼ਾਨ-ਏ-ਸਿੱਖੀ,ਕਾਰ ਸੇਵਾ, ਖਡੂਰ ਸਾਹਿਬ ਦੁਆਰਾ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ।

ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਇਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੇ ਵਿਦਿਆਰਥੀਆਂ ਦੁਆਰਾ ਹਰ ਸਾਲ ਦੀ ਤਰ੍ਹਾਂ ਖਡੂਰ ਸਾਹਿਬ ਦੇ ਨਜਦੀਕ ਵੱਖ-ਵੱਖ ਨਗਰਾਂ ਵਿੱਚ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਈਆਂ ਗਈਆਂ। ਇਨ੍ਹਾਂ ਗੁਰਮਤਿ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ। ਗੁਰਮਤਿ ਕਲਾਸਾਂ ਦੀ ਸੰਪੂਰਨਤਾ ਮੌਕੇ ਵੱਖ-ਵੱਖ ਦੇ ਵਿਦਿਆਰਥੀਆਂ ਦੇ ਖਡੂਰ ਸਾਹਿਬ ਵਿਖੇ ਲਿਖਤੀ ਇਮਤਿਹਾਨ, ਕਵਿਤਾ, ਭਾਸ਼ਣ, ਸੁੰਦਰ ਲਿਖਾਈ ਆਦਿ ਧਾਰਮਿਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਅੱਵਲ ਆਉਣ ਵਾਲੇ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਾਰ ਸੇਵਾ ਖਡੂਰ ਸਾਹਿਬ ਵੱਲੋਂ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੇ ਵਿਦਿਆਰਥੀਆਂ ਦੇ ਜਥੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਮੱਧ-ਪ੍ਰਦੇਸ਼ ਗਵਾਲੀਅਰ ਆਦਿ ਸਿੱਖੀ ਦੇ ਪ੍ਰਚਾਰ-ਪਸਾਰ ਲਈ ਭੇਜੇ ਜਾਂਦੇ ਹਨ। ਇਹ ਜਥੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਸਾਰਾ-ਸਾਰਾ ਦਿਨ ਨਗਰਾਂ ਵਿੱਚ ਰਹਿ ਕੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਹਨ, ਉਥੇ ਹੀ ਬੱਚਿਆਂ ਦੀਆਂ ਗੁਰਬਾਣੀ ਸੰਥਿਆ, ਗੁਰ ਇਤਿਹਾਸ, ਗੁਰਮਤਿ, ਸਿੱਖ ਰਹਿਤ ਮਰਿਯਾਦਾ ਨਾਲ ਸਬੰਧਿਤ ਕਲਾਸਾ ਵੀ ਲਗਾਉਂਦੇ ਹਨ। ਸੰਸਥਾ ਦੇ ਭੇਜ ਸਿੰਘਾਂ ਵੱਲੋਂ ਲਗਭਗ ਇੱਕ ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤੇ ਵਿਦਿਆਰਥੀਆਂ ਦੇ ਹਰ ਸਾਲ ਕਾਰ ਸੇਵਾ ਖਡੂਰ ਸਾਹਿਬ ਵੱਲੋਂ, ਖਡੂਰ ਸਾਹਿਬ ਵਿਖੇ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ। ਅੱਜ ਨਿਸ਼ਾਨ-ਏ-ਸਿੱਖੀ ਵਿਖੇ ਇਹਨਾਂ ਗੁਰਮਤਿ ਕਲਾਸਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਭਾਈ ਵਰਿਆਮ ਸਿੰਘ ਜੀ ਨੇ ਗੁਰਮਤਿ ਕਲਾਸਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੁੜ ਕੇ ਨੈਤਿਕਤਾ ਭਰਪੂਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸਤਿਕਰਾਯੋਗ ਬਾਬਾ ਬਲਦੇਵ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਸ. ਅਵਤਾਰ ਸਿੰਘ ਬਾਜਵਾ, ਸਕੱਤਰ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਦੀਦਾਰ ਸਿੰਘ, ਪ੍ਰੋ. ਦਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *