• 9849-xxx-xxx
  • nsikhi@yahoo.in
  • Khadur Sahib, Tarn-Taran, PB.

ਅਮਰੀਕਾ ਤੋਂ ਅਧਿਆਪਕਾਂ ਦੇ ਵਫ਼ਦ ਵੱਲੋਂ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਦਾ ਕੀਤਾ ਗਿਆ ਦੌਰਾ।

ਪਿਛਲੇ ਦਿਨੀਂ ਅਮਰੀਕਾ ਤੋਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਦੇ ਵਫ਼ਦ ਨੇ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਦੌਰਾ ਕੀਤਾ । ਇਹ ਵਫ਼ਦ ਓਬਰਾਏ ਫਾਊਂਡੇਸ਼ਨ ਦਾ ਹਿੱਸਾ ਹੈ ਅਤੇ ਵੱਖ ਵੱਖ ਧਰਮਾਂ ਬਾਰੇ ਜਾਨਣ ਲਈ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੇ ਦੌਰੇ ਉਪਰ ਆਇਆ ਸੀ। ਡਾ. ਅਮਰਜੀਤ ਸਿੰਘ, ਮੁਖੀ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਅਗਵਾਈ ਵਿਚ ਪਹੁੰਚੇ ਇਸ ਵਫ਼ਦ ਨੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਸ਼ਾਨ ਏ ਸਿੱਖੀ ਇੰਟਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਅਧਿਆਪਕਾਂ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣੇ ਅਧਿਆਪਨ ਖੇਤਰ ਦੇ ਨਿੱਜੀ ਤਜਰਬੇ ਨੂੰ ਅਧਿਆਪਕਾਂ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਸਮੂਹ ਵਫ਼ਦ ਨਿਸ਼ਾਨ-ਏ-ਸਿੱਖੀ ਵਿਖੇ ਪਹੁੰਚਿਆ ਜਿੱਥੇ ਉਨ੍ਹਾਂ ਨੂੰ ਪ੍ਰੋ. ਨਰਿੰਦਰ ਕੌਰ ਰੰਧਾਵਾ ਵੱਲੋਂ ਕਾਰ ਸੇਵਾ ਖਡੂਰ ਸਾਹਿਬ ਦੁਆਰਾ ਵੱਖ ਵੱਖ ਖੇਤਰਾਂ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਅਮਰੀਕਾ ਤੋਂ ਪਹੁੰਚੇ ਇਨ੍ਹਾਂ ਅਧਿਆਪਕਾਂ ਵੱਲੋਂ ਸੰਸਥਾ ਦੁਆਰਾ ਵਿੱਦਿਅਕ, ਵਾਤਾਵਰਣ ਅਤੇ ਧਾਰਮਿਕ ਖੇਤਰ ਆਦਿ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਪਹੁੰਚੇ ਹੋਏ ਵਫ਼ਦ ਨੂੰ ਸ. ਅਵਤਾਰ ਸਿੰਘ ਬਾਜਵਾ (ਸੈਕਟਰੀ, ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ), ਪ੍ਰਿੰਸੀਪਲ ਭਾਈ ਵਰਿਆਮ ਸਿੰਘ ਅਤੇ ਬਾਬਾ ਬਲਦੇਵ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ।
A 20 Member delegation of Teachers From Oberoi Foundation for Religious Studies, USA Visited the Nishan-e-Sikhi Charitable Trust, Khadur Sahib.
It’s a proud moment that Nishan-E-Sikhi Charitable Trust, Khadur Sahib, Baba Gurmukh Singh Baba Uttam Singh Sen. Sec. School and Nishan-E-Sikhi International School visited by Obrai Foundation for Religious Studies, USA. They came to explore new teaching ideas and all were enthusiastic to interact with the students. They also exchanged their ideas to improve teaching and learning process.

Leave a Reply

Your email address will not be published. Required fields are marked *