• 9849-xxx-xxx
  • nsikhi@yahoo.in
  • Khadur Sahib, Tarn-Taran, PB.

ਪੁਲਿਸ ਅਤੇ ਵੱਖ-ਵੱਖ ਫੋਰਸਜ਼ ਵਿੱਚ ਭਰਤੀ ਹੋਣ ਲਈ ਮੁਫਤ ਟ੍ਰੇਨਿੰਗ।

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆੱਫ ਕਰੀਅਰ ਐਂਡ ਕੋਰਸਜ਼ ਵਿੱਚ ਪੁਲਿਸ ਅਤੇ ਹੋਰ ਵੱਖ-ਵੱਖ ਫੋਰਸਜ਼ ਵਿੱਚ ਭਰਤੀ ਹੋਣ ਲਈ ਮੁਫਤ ਟ੍ਰੇਨਿਗ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ। ਇੰਸਟੀਚਿਊਟ ਦੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੋਰਸ […]

ਅਮਰੀਕਾ ਤੋਂ ਅਧਿਆਪਕਾਂ ਦੇ ਵਫ਼ਦ ਵੱਲੋਂ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਦਾ ਕੀਤਾ ਗਿਆ ਦੌਰਾ।

ਪਿਛਲੇ ਦਿਨੀਂ ਅਮਰੀਕਾ ਤੋਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਦੇ ਵਫ਼ਦ ਨੇ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਦੌਰਾ ਕੀਤਾ । ਇਹ ਵਫ਼ਦ ਓਬਰਾਏ ਫਾਊਂਡੇਸ਼ਨ ਦਾ ਹਿੱਸਾ ਹੈ ਅਤੇ ਵੱਖ ਵੱਖ ਧਰਮਾਂ ਬਾਰੇ ਜਾਨਣ ਲਈ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੇ ਦੌਰੇ ਉਪਰ ਆਇਆ ਸੀ। ਡਾ. ਅਮਰਜੀਤ […]

ਨਿਸ਼ਾਨ-ਏ-ਸਿੱਖੀ,ਕਾਰ ਸੇਵਾ, ਖਡੂਰ ਸਾਹਿਬ ਦੁਆਰਾ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ।

ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਇਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੇ ਵਿਦਿਆਰਥੀਆਂ ਦੁਆਰਾ ਹਰ ਸਾਲ ਦੀ ਤਰ੍ਹਾਂ ਖਡੂਰ ਸਾਹਿਬ ਦੇ ਨਜਦੀਕ ਵੱਖ-ਵੱਖ ਨਗਰਾਂ ਵਿੱਚ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਈਆਂ ਗਈਆਂ। ਇਨ੍ਹਾਂ ਗੁਰਮਤਿ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ। ਗੁਰਮਤਿ ਕਲਾਸਾਂ ਦੀ ਸੰਪੂਰਨਤਾ ਮੌਕੇ ਵੱਖ-ਵੱਖ ਦੇ ਵਿਦਿਆਰਥੀਆਂ ਦੇ ਖਡੂਰ ਸਾਹਿਬ ਵਿਖੇ […]

ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ ਦੇ 14 ਬੱਚਿਆਂ ਨੇ ਵਜ਼ੀਫੇ ਪ੍ਰਾਪਤ ਕੀਤੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਹਰ ਸਾਲ ਲਏ ਜਾਂਦੇ ਧਾਰਮਿਕ ਪੇਪਰਾਂ ਵਿੱਚ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਖਡੂਰ ਸਾਹਿਬ ਦੇ 14 ਬੱਚਿਆਂ ਨੇ 31,500/- ਰੁਪਏ ਦੇ ਵਜ਼ੀਫੇ ਪ੍ਰਾਪਤ ਕੀਤੇ ਅਤੇ ਸਕੂਲ ਦੀ  ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਓਵਰਆਲ ਪੂਰੇ ਦੇਸ਼ ਵਿੱਚੋਂ ਦੂਸਰੇ ਦਰਜੇ ‘ਚ ਤੀਸਰੀ ਪੁਜ਼ੀਸ਼ਨ ਪ੍ਰਾਪਤ ਕੀਤੀ। 

ਨਿਸ਼ਾਨ-ਏ-ਸਿੱਖੀ ਤੋਂ ਟ੍ਰੇਨਿੰਗ ਲੈ ਕੇ ਬਣੇ 3 ਵਿਦਿਆਰਥੀ ਸਬ-ਲੈਫਟੀਨੈਂਟ ਖਡੂਰ ਸਾਹਿਬ ਪਹੁੰਚੇ।

ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਅਦਾਰੇ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਦੇ ਅੰਤਰਗਤ ਚੱਲ ਰਹੀ ਅਕਾਦਮੀ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆੱਫ ਸਾਇੰਸ ਐਂਡ ਟਰੇਨਿੰਗ (ਐਨ.ਡੀ.ਏ. ਵਿੰਗ) ਦਾ ਮਨੋਰਥ ਇਲਾਕੇ ਦੇ ਵਿਦਿਆਰਥੀਆਂ ਨੂੰ ਵਧੀਆਂ ਵਿੱਦਿਆ ਪ੍ਰਦਾਨ ਕਰਕੇ ਫੌਜ ਅਤੇ ਹੋਰ ਵੱਖ-ਵੱਖ ਅਦਾਰਿਆਂ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ। ਹੁਣ ਤੱਕ ਇਸ ਸੰਸਥਾ ਵਿੱਚੋਂ 5 ਬੈਚ ਵਿੱਦਿਆ ਹਾਸਿਲ ਕਰ […]