- The students featured among the top 15 ranks in the state on the merit list.
- Meritorious students Ravneet Kaur, Perneet Kaur and Parminder Kaur secured 11th, 12th and 15th Rank respectively.
- My aim is to become professor: Ravneet Kaur
KHADUR SAHIB: Students of Baba Gurmukh Singh Baba Uttam Singh Senior Secondary School Khadur Sahib again showed excellent performance in Punjab School Education Board’s Class 10th results. Its three girl students secured merit positions and featured among the top 15 ranks in the state.
These students are Ravneet Kaur (97.85%, 11th rank), Perneet Kaur (97.69%, 12th rank) and Parminder Kaur (97.23%, 15th rank). In Tarn Taran district, as many as 4 students have gotten merit positions and first three ones have been bagged by these students of Khadur Sahib school which is managed under noted environmentalist Baba Sewa Singh Kar Sewa Wale.
Baba Sewa Singh congratulated the meritorious students and gave his kind blessings. He said that credit went to teaching staff and hard work done by the students. He wished for their bright future and announced that if any of the meritorious students opted any Kar Sewa Khadur Sahib owned institution for further study, all kind of facilities would be given to them free of cost.
School director Gurdial Singh Gill and Principal Jaspal Kaur offered sweets to the successful students and lauded them for outstanding performance. Mr. Gill said that by having the achievement, the students had brightened the name of the institution as well as their parents. He also appreciated the teachers for their sincerity and dedication.
Recently, in class 12th result, as many as 12 students of the reputed school had secured merit positions. Also, the school had secured top rank in Punjab except schools of Ludhiana district in terms of merit positions.
It is pertinent to mention here that hundreds of students belonging to underprivileged sections of the society are being taught free of cost at this school. The school also prepares its students for competitive exams including NDA, IIT/JEE (Main & Advance), PMT, AIIMS, AIEEE and recently six of them cleared the JEE (main) exam at Nishan-e-Sikhi building. Scholarships worth lakhs is also conferred on brilliant students of the school every year.
Ravneet Kaur wants to Become Proffessor
Talking to media persons, Ravneet Kaur who secured 11th rank on merit list, said that becoming professor is her sole aim and she liked English subject.
“By achieving the target, I would like to serve the society by teaching needy children who are future of our society. She said that teaching is a sacred profession through which anybody could impart moral values among youth.
She also thanked Baba Sewa Singh Jee for providing high class educational facilities to the youth especially belonging to rural belt.
———————————————————————————————————————————————————
– ਤਰਨ ਤਾਰਨ ਜ਼ਿਲੇ ਦੀਆਂ ਕੁੱਲ 4 ਮੈਰਿਟਾਂ ਵਿਚੋਂ ਪਹਿਲੀਆਂ 3 ਮੈਰਿਟਾਂ ਇਸ ਸਕੂਲ ਦੀ ਝੋਲੀ –
– ਤਿੰਨਾਂ ਨੇ ਪੰਜਾਬ ਵਿੱਚੋਂ ਪਹਿਲੇ 15 ਰੈਂਕਾਂ ਵਿਚ ਥਾਂ ਬਣਾਈ –
– ਰਵਨੀਤ ਕੌਰ ਨੇ ਹਾਸਲ ਕੀਤਾ 11ਵਾਂ ਰੈਂਕ –
ਖਡੂਰ ਸਾਹਿਬ, 26 ਮਈ – ਉਘੇ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਚੱਲ ਰਹੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀੇਆਂ 3 ਵਿਦਿਆਰਥੀਅਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਦੇ ਇਮਤਿਹਾਨ ਦੀ ਐਲਾਨੀ ਗਈ ਮੈਰਿਟ ਸੂਚੀ ਵਿਚ ਵਿਸ਼ੇਸ਼ ਥਾਂ ਬਣਾਈ ਹੈ ਅਤੇ ਪਹਿਲੇ 15 ਰੈਂਕਾਂ ਵਿੱਚ ਥਾਂ ਬਣਾ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਰਵਨੀਤ ਕੌਰ ਨੇ 97.85 ਫ਼ੀਸਦੀ ਅੰਕ ਹਾਸਲ ਕਰਦਿਆਂ ਸੂਬੇ ਵਿੱਚੋਂ 11ਵਾਂ ਰੈਂਕ ਹਾਸਲ ਕੀਤਾ ਹੈ, ਜਦੋਂ ਕਿ ਪ੍ਰਨੀਤ ਕੌਰ (97.69 ਫ਼ੀਸਦੀ) ਅਤੇ ਪਰਮਿੰਦਰ ਕੌਰ (97.23 ਫ਼ੀਸਦੀ) ਨੇ ਕ੍ਰਮਵਾਰ 12ਵਾਂ ਅਤੇ 15ਵਾਂ ਰੈਂਕ ਹਾਸਲ ਕੀਤਾ ਹੈ। ਤਰਨ ਤਾਰਨ ਜ਼ਿਲੇ ਦੇ ਹਿੱਸੇ ਕੁੱਲ 4 ਮੈਰਿਟ ਪੁਜ਼ੀਸ਼ਨਾਂ ਆਈਆਂ ਹਨ, ਜਿਹਨਾਂ ਵਿਚੋਂ ਪਹਿਲੀਆਂ 3 ਇਸ ਵੱਕਾਰੀ ਸਕੂਲ ਦੀ ਝੋਲੀ ਪਈਆਂ ਹਨ।
ਬਾਬਾ ਸੇਵਾ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥਣਾਂ ਨੂੰ ਮੁਬਾਰਕਬਾਦ ਅਤੇ ਆਸ਼ੀਰਵਾਦ ਦਿੱਤਾ। ਉਹਨਾਂ ਨੇ ਇਸ ਦਾ ਸਿਹਰਾ ਮਿਹਨਤੀ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਐਲਾਨ ਕੀਤਾ ਕਿ ਮੈਰਿਟ ਵਿਚ ਆਈਆਂ ਵਿਦਿਆਰਥਣਾਂ ਜੇਕਰ ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੀਆਂ ਵਿਦਿਅਕ ਸੰਸਥਾਵਾਂ ਵਿਚ ਅਗਲੀ ਪੜਾਈ ਕਰਨਾ ਚਾਹੁਣ ਤਾਂ ਉਹਨਾਂ ਨੂੰ ਬਿਲਕੁਲ ਮੁਫ਼ਤ ਪੜਾਇਆ ਜਾਵੇਗਾ।
ਸਕੂਲ ਡਾਇਰੈਕਟਰ ਸ. ਗੁਰਦਿਆਲ ਸਿੰਘ ਗਿੱਲ ਅਤੇ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਕਾਮਯਾਬ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ਾਬਾਸ਼ ਦਿੱਤੀ। ਸ. ਗਿੱਲ ਨੇ ਕਿਹਾ ਅਜਿਹੀ ਸ਼ਾਨਦਾਰ ਪ੍ਰਾਪਤੀ ਸਕੂਲ ਦੇ ਉਚੇ ਵਿਦਿਅਕ ਮਿਆਰ ਦਾ ਸਿੱਟਾ ਹੈ ਅਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਇਹ ਸਕੂਲ ਨਿੱਤ ਨਵੀਆਂ ਉਚਾਈਆਂ ਛੋਹ ਰਿਹਾ ਹੈ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਸਕੂਲ ਨੇ 12 ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਦੇ ਨਕਸ਼ੇ ਵਿਚ ਉਭਰਵੀਂ ਥਾਂ ਬਣਾਈ ਹੈ ਅਤੇ ਇਸ ਨੇ ਮੈਰਿਟਾਂ ਦੀ ਗਿਣਤੀ ਪੱਖੋਂ ਲੁਧਿਆਣਾ ਜਿਲੇ ਨੂੰ ਛੱਡ ਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਹ ਸਕੂਲ ਕਾਰ ਸੇਵਾ ਖਡੂਰ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਗ਼ਰੀਬ ਪਰਿਵਾਰਾਂ ਦੇ ਬੱਚੇ ਮੁਫ਼ਤ ਵਿਦਿਆ ਲੈ ਰਹੇ ਹਨ ਅਤੇ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦਾ ਵਜ਼ੀਫਾ ਵੀ ਦਿੱਤਾ ਜਾਂਦਾ ਹੈ।
———–*———–