ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੇ ‘ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਸਟੱਡੀਜ਼’ ਦੇ ਆਈ.ਆਈ.ਟੀ. (ਐਡਵਾਂਸਡ) ਅਤੇ ਪ੍ਰੀ ਮੈਡੀਕਲ ਇੰਟਰੈਂਸ ਟੈਸਟ (ਪੀ.ਐਮ.ਈ.ਟੀ.) ਇਮਤਿਹਾਨਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਸੰਸਥਾ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਵਿਸ਼ੇਸ਼ ਸਨਮਾਨ ਲਈ ਅੱਜ ‘ਨਿਸ਼ਾਨ-ਏ-ਸਿੱਖੀ’ ਆਡੀਟੋਰੀਅਮ ਵਿਚ ਖਾਸ ਸਮਾਗਮ ਕੀਤਾ ਗਿਆ, ਜਿਸ ਵਿਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਦੇ ਵਿਗਿਆਨੀ ਪ੍ਰੋਫੈਸਰ ਗੁਰਸ਼ਰਨ ਸਿੰਘ ਰੰਧਾਵਾ ਅਤੇ ਭਾਰਤ ਦੇ ਸਾਬਕਾ ਕੌਮਾਂਤਰੀ ਬਾਸਕਿਟਬਾਲ ਅਰਜਨ ਐਵਾਰਡੀ ਖਿਡਾਰੀ ਸ. ਸੱਜਣ ਸਿੰਘ ਚੀਮਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਆਈ.ਆਈ.ਟੀ. (ਐਡਵਾਂਸਡ) ਵਿਚ ਸਫ਼ਲਤਾ ਹਾਸਲ ਕਰਨ ਵਾਲੇ ਤਰਲੋਚਨ ਸਿੰਘ (ਰੈਂਕ 1279) ਅਤੇ ਸਿਮਰਨਜੀਤ ਸਿੰਘ (ਰੈਂਕ 14400) ਨੂੰ ਬਾਬਾ ਸੇਵਾ ਸਿੰਘ ਵਲੋਂ ਜਿਥੇ ਸਿਰਪਾਓ ਤੇ ਸਨਮਾਨ ਚਿੰਨ• ਨਾਲ ਸਨਮਾਨਿਤ ਕੀਤਾ ਗਿਆ, ਉਥੇ ਆਈ.ਆਈ.ਟੀ. ਦੀ ਡਿਗਰੀ ਲਈ 50,000 ਰੁਪਏ ਸਾਲਾਨਾ ਫੀਸ ਦੇ ਰੂਪ ’ਚ 4 ਸਾਲਾਂ ਵਾਸਤੇ ਪ੍ਰਤੀ ਸਾਲ ਦੇਣ ਦਾ ਐਲਾਨ ਕੀਤਾ ਗਿਆ। ਇਸੇ ਤਰ•ਾਂ ਪੀ.ਐਮ.ਈ.ਟੀ. ਵਿਚ ਕਾਮਯਾਬ ਹੋਈਆਂ ਵਿਦਿਆਰਥਣਾਂ ਨਵਰੀਤ ਕੌਰ (ਰੈਂਕ 31) ਅਤੇ ਸੋਨਮਪ੍ਰੀਤ ਕੌਰ ਨੂੰ ਸਿਰਪਾਓ ਤੇ ਸਨਮਾਨ ਚਿੰਨ• ਦੇਣ ਦੇ ਨਾਲ-ਨਾਲ ਹਰੇਕ ਨੂੰ ਸਰਕਾਰੀ ਕੋਟੇ ਦੀਆਂ ਸੀਟਾਂ ਮਿਲਣ ਦੀ ਸੂਰਤ ਵਿਚ 40,000 ਰੁਪਏ ਸਾਲਾਨਾ ਫ਼ੀਸ ਦੇ ਰੂਪ ਵਿਚ 5 ਸਾਲਾਂ ਲਈ ਪ੍ਰਤੀ ਸਾਲ ਦੇਣ ਦਾ ਐਲਾਨ ਕੀਤਾ ਗਿਆ।
ਇਹਨਾਂ ਵਿਦਿਆਰਥੀਆਂ ਦੇ ਅਧਿਆਪਕ ਸਾਹਿਬਾਨ ਸ੍ਰੀ ਪੰਕਜ ਕੁਮਾਰ, ਵਿੰਕੁਲ ਪ੍ਰਕਾਸ਼, ਅਨੰਦ ਕੁਮਾਰ ਤੇ ਡਾ. ਵਿਭਾਂਸ਼ੂ ਗੁਪਤਾ, ਮੈਡਮ ਬਲਰਾਜ ਕੌਰ ਅਤੇ ਮੈਡਮ ਨਰਿੰਦਰ ਕੌਰ ਰੰਧਾਵਾ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇੰਸਟੀਚਿਊਟ ਨਾਲ ਸਬੰਧਿਤ ਹੋਰ ਸਟਾਫ ਮੈਂਬਰਾਂ ਜਗਦੀਸ਼ ਕੌਰ, ਰਣਜੋਤ ਕੌਰ, ਸੁਮਨਦੀਪ ਕੌਰ, ਬਲਵਿੰਦਰ ਸਿੰਘ, ਅਜਿੰਦਰ ਸਿੰਘ ਸੋਨੂੰ, ਗੁਰਦੇਵ ਸਿੰਘ ਪੀ.ਜੀ. ਇੰਚਾਰਜ, ਸੇਵਾਦਾਰ ਅਵਤਾਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ।