Free training to girls for recruitment in Chandigarh Police
‘ਨਿਸ਼ਾਨ-ਏ-ਸਿੱਖੀ’ ’ਚ ਚੰਡੀਗੜ• ਪੁਲਿਸ
ਦੀ ਭਰਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ
ਚੰਡੀਗੜ• ਪੁਲਿਸ ਵਿਚ ਮਹਿਲਾ ਕਾਂਸਟੇਬਲਾਂ ਦੀ ਜੋ ਨਵੀਂ ਭਰਤੀ (ਕੁੱਲ 260 ਅਸਾਮੀਆਂ ਲਈ) ਕੀਤੇ ਜਾਣ ਦਾ ਐਲਾਨ ਹੋਇਆ ਹੈ, ਉਸ ਲਈ ਚਾਹਵਾਨ ਲੜਕੀਆਂ ਨੂੰ ਹਰ ਤਰ•ਾਂ ਦੀ ਟਰੇਨਿੰਗ ਅਤੇ ਲਿਖਤੀ ਟੈਸਟ ਦੀ ਤਿਆਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੇ ਪ੍ਰਬੰਧ ਅਧੀਨ ‘ਨਿਸ਼ਾਨ-ਏ-ਸਿੱਖੀ’ ਖਡੂਰ ਸਾਹਿਬ ਵਿਖੇ ਚਲਦੇ ‘ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਿਜ਼’ ਵਲੋਂ 1 ਦਸੰਬਰ ਤੋਂ ਮੁਫਤ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਉਕਤ ਅਸਾਮੀਆਂ ਲਈ ਲੜਕੀਆਂ 1 ਦਸੰਬਰ ਤੋਂ 31 ਦਸੰਬਰ ਤੱਕ ਆਨ-ਲਾਈਨ ਅਪਲਾਈ ਕਰ ਸਕਦੀਆਂ ਹਨ। ਇੰਸਟੀਚਿਊਟ ਦੇ ਡਾਇਰੈਕਟਰ ਸ. ਬਲਦੇਵ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਪਲਾਈ ਕਰਨ ਵਾਲੀਆਂ ਯੋਗ ਲੜਕੀਆਂ ਇਸ ਕੈਂਪ ਵਿਚ ਹਰ ਤਰ•ਾਂ ਦੀ ਲੋੜੀਂਦੀ ਸਿਖਲਾਈ ਲੈ ਸਕਦੀਆਂ ਹਨ ਜਿਸ ਲਈ ਕੋਈ ਫੀਸ ਨਹੀਂ ਹੈ। ਦੂਰ-ਦੁਰਾਡੇ ਦੀਆਂ ਲੜਕੀਆਂ ਲਈ ਸਸਤੀ ਦਰ ’ਤੇ ਹੋਸਟਲ ਦਾ ਵੀ ਪ੍ਰਬੰਧ ਹੈ। ਉਹਨਾਂ ਦੱਸਿਆ ਕਿ ਇਥੋਂ ਸਿਖਲਾਈ ਲੈ ਕੇ ਹੁਣ ਤੱਕ ਕੁੱਲ 316 ਲੜਕੀਆਂ ਵੱਖ-ਵੱਖ ਰਾਜਾਂ ਦੀ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵਿਚ ਭਰਤੀ ਹੋ ਚੁੱਕੀਆਂ ਹਨ। ਜਿਹਨਾਂ ਵਿਚ ਪੰਜਾਬ ਪੁਲਿਸ ਵਿਚ ਬਤੌਰ ਸਬ-ਇੰਸਪੈਕਟਰ ਭਰਤੀ ਹੋਣ ਵਾਲੀਆਂ ਲੜਕੀਆਂ ਵੀ ਸ਼ਾਮਲ ਹਨ। ਇਸ ਪੱਧਰ ਦੀ ਸਿਖਲਾਈ ਅਤੇ ਪੜ•ਾਈ ਲਈ ਉ¤ਚ-ਯੋਗਤਾ ਵਾਲੇ ਅਧਿਆਪਨ ਸਟਾਫ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।