Adeshparkash,Harsidakand Inderpaul Singh Adresses Nishan-E-Sikhi Students
Khadur Sahib: NDA passouts and former students of Nishan-E-Sikhi preparatory Institute (NDA) addresses the current batches of the institute. They said that focus on regular study, knowledge and confidence is the key to crack the NDA written and practical tests including SSB.Addressing the students, S.Adesh Parkash Singh,who Joined as an air force officer said that, in the air force one has to be in-touch with upgrading knowledge through out the career. Meanwhile Inderpaul Singh, who joined as a Navy officer after NDA, said that focus on regular study and pray for god’s grace.It should be a regular routine for sincere students. KaarSewa Head, Baba Sewa Singh also addresses the students.wledge throughout the career. “written tests are to test your knowledge, physical tests for athleticism and agility while interviews are for the assessment of your confidence and conceptual clarity.” he said. Meanwhile Harsidakpaul Singh,who joined The Army as officer Said, “you should study maximum in the classroom, otherwise you could face difficult times in future. He said that regular class study and revision can ensure your success in NDA.
ਬਾਬਾ ਸੇਵਾ ਸਿੰਘ ਵਲੋਂ ਪਦਮ ਸ੍ਰੀ ਐਵਾਰਡ ਵਾਪਸ ਕਰਨ ਦਾ ਐਲਾਨ
ਖਡੂਰ ਸਾਹਿਬ: ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਨੇ ਆਪਣਾ ਪਦਮ ਸ੍ਰੀ ਇਨਾਮ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਇਕ ਪੱਤਰ ਅੱਜ ਰਾਸ਼ਟਰਪਤੀ ਨੂੰ ਭੇਜਦਿਆਂ ਬਾਬਾ ਸੇਵਾ ਸਿੰਘ ਜੀ ਨੇ ਲਿਖਿਆ ਕਿ, “ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸੰਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ ‘ਪਦਮ ਸ੍ਰੀ ਅਵਾਰਡ’ ਵਾਪਸ ਕਰ ਰਿਹਾ ਹਾਂ” ਉਨ੍ਹਾਂ ਅਗੇ ਲਿਖਿਆ ਕਿ ਅੱਜ ਜਦੋਂ ਸਮੁੱਚੇ ਭਾਰਤ ਦੇ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤਾਂ ਅਜਿਹੇ ਸਮੇਂ ਵਿਚ ਸਰਕਾਰ ਦੁਆਰਾ ਅਪਣਾਇਆ ਜਾ ਰਿਹਾ ਵਤੀਰਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਣ ਸਨਮਾਨ ਲੋਕ ਅਤੇ ਸਮਾਜ ਭਲਾਈ ਲਈ ਹੀ ਮਿਲਦੇ ਹਨ, ਜਦੋਂ ਆਮ ਲੋਕਾਂ ਨਾਲ ਵਧੀਕੀ ਹੋ ਰਹੀ ਹੋਵੇ, ਉਨ੍ਹਾਂ ਨੂੰ ਲਿਤਾੜਿਆ ਜਾ ਰਿਹਾ ਹੋਵੇ, ਲੋਕ ਕੜਾਕੇ ਦੀ ਠੰਡ ਵਿਚ ਸੜਕਾਂ ‘ਤੇ ਦਿਨ ਰਾਤ ਗੁਜ਼ਾਰ ਰਹੇ ਹੋਣ ਅਤੇ ਅਜਿਹੇ ਵਿਚ ਰਾਸ਼ਟਰ ਉਨ੍ਹਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੋਵੇ ਤਾਂ ਅਜਿਹੇ ਰਾਸ਼ਟਰੀ ਸਨਮਾਨ ਨੂੰ ਕੋਲ ਰੱਖਣ ਦੀ ਕੋਈ ਤੁਕ ਨਹੀਂ ਬਣਦੀ।ਉਨ੍ਹਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।