sRI gurU AMgr dyv ieMstIicaUt Aw& irlIizAs st`fIz KfUr swihb/ Sri Guru Angad Dev Institute of Religious Studies

previous arrow
next arrow
Slider

ਜਾਣਕਾਰੀ

ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚਲ ਰਹੀ ਵਿੱਦਿਅਕ ਸੰਸਥਾ ਨਿਸ਼ਾਨ-ਏ-ਸਿੱਖੀ ਵਿੱਚ ‘ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼’ ਗੁਰਮਤਿ ਅਧਿਐਨ, ਸਿੱਖੀ ਦੇ ਪ੍ਰਚਾਰ, ਪਾਸਾਰ ਅਤੇ ਅਕਾਦਮਿਕ ਖੋਜ ਖੇਤਰ ਵਿੱਚ ਆਪਣੀ ਮਾਣਮੱਤੀ ਪਛਾਣ ਬਣਾ ਚੁੱਕਿਆ ਹੈ। ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਨਾਮਣਾ ਖੱਟ ਚੁੱਕੇ ਹਨ ਅਤੇ ਅੱਜ ਵੀ ਕਾਰਜਸ਼ੀਲ ਹਨ।

       ਇਹ ਸੰਸਥਾ ਕਾਰ ਸੇਵਾ, ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਦੇ ਸੁਪਨੇ ਦਾ ਸਾਕਾਰ ਰੂਪ ਹੈ। ਉਨਾਂ੍ਹ ਦੀ ਵੱਡੀ ਸੋਚ ਹੈ ਕਿ ਸਿੱਖ ਪ੍ਰਚਾਰਕ ਵਿਦਵਾਨ ਹੋਣ ਦੇ ਨਾਲ-ਨਾਲ ਸੁਚੱਜੀ ਗੁਰਮਤਿ ਰਹਿਣੀ ਅਤੇ ਆਤਮਿਕ ਅਨੁਭਵ ਵਾਲੇ ਵਿਅਕਤੀ ਹੋਣ। ਇਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਵਿੱਚ ਵਿਦਿਆਰਥੀਆਂ ਦੀ ਨਿੱਤ ਦੀ ਕਰਮ ਕਿਰਿਆ/ ਸਿਲੇਬਸ ਅਜਿਹਾ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਅਜਿਹੇ ਸੁਮੇਲ ਨੂੰ ਵਿਦਿਆਰਥੀਆਂ ਵਿੱਚ ਮੂਰਤੀਮਾਨ ਕੀਤਾ ਜਾ ਸਕੇ। ਇਹ ਸੰਸਥਾ ਅੰਮ੍ਰਿਤ ਵੇਲੇ ਤੋਂ ਕਿਰਿਆਸ਼ੀਲ ਹੋ ਕੇ ਰਹਰਾਸਿ ਸਾਹਿਬ/ਸੋਹਿਲਾ ਸਾਹਿਬ ਦੇ ਪਾਠ ਦੀ ਸਮਾਪਤੀ ਨਾਲ ਸੰਪੂਰਨ ਹੁੰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਖਡੂਰ ਸਾਹਿਬ ਵਿੱਚ ਵਿਦਿਆਰਥੀਆਂ ਨੂੰ ਸਿਮਰਨ ਦੇ ਨਾਲ-ਨਾਲ ਸੰਜਮ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਵੀ ਜੋੜਿਆ ਜਾਂਦਾ ਹੈ। 

ਇੰਸਟੀਚਿਊਟ ਸੁਚੱਜੇ ਅਤੇ ਸਚਾਰੂ ਢੰਗ ਨਾਲ ਚਲਾਉਣ ਲਈ ਸੂਝਵਾਨ ਅਤੇ ਪੰਥ ਪ੍ਰਸਿੱਧ ਸਖਸ਼ੀਅਤਾਂ ਦੀ ਕਮੇਟੀ ਗਠਿਤ ਕੀਤੀ ਗਈ ਹੈ। ਸੰਗਠਿਤ ਕੀਤੇ ਗਏ ਬੋਰਡ ਆਫ ਸਟੱਡੀ ਦੇ ਮੈਂਬਰ ਜੋ ਨਿਰੰਤਰ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਵਿੱਚ ਬਾਬਾ ਸੇਵਾ ਸਿੰਘ ਜੀ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ (ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ), ਪ੍ਰੋ. ਬਲਵੰਤ ਸਿੰਘ ਜੀ ਢਿਲੋਂ (ਫਾਊਂਡਰ ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਡਾ. ਇੰਦਰਜੀਤ ਸਿੰਘ ਗੋਗੋਆਣੀ (ਖਾਲਸਾ ਕਾਲਜ, ਅੰਮ੍ਰਿਤਸਰ), ਡਾ. ਅਮਰਜੀਤ ਸਿੰਘ (ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਅੰਮ੍ਰਿਤਸਰ), ਪਿੰ੍ਰਸੀਪਲ ਬ੍ਰਿਜਪਾਲ ਸਿੰਘ (ਅੰਮ੍ਰਿਤਸਰ), ਭਾਈ ਵਰਿਆਮ ਸਿੰਘ (ਸਾਬਕਾ ਸਕੱਤਰ, ਧਰਮ ਪ੍ਰਚਾਰ ਕਮੇਟੀ, ਅੰਮ੍ਰਿਤਸਰ) ਆਦਿ ਹਨ।

            ਵਿਸ਼ੇਸ਼ਤਾਵਾਂ:

      ਪੰਜ ਸਾਲਾ ਪੋਸਟ ਗ੍ਰੈਜੂਏਟ ਗੁਰਮਤਿ ਡਿਪਲੋਮਾ ਦੇ ਨਾਲ-ਨਾਲ ਬੀ.ਏ. ਅਤੇ ਐੱਮ.ਏ. ਦੀ ਅਕਾਦਮਿਕ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬਿਨ੍ਹਾਂ ਕਿਸੇ ਖਰਚੇ ਦੇ ਕਰਵਾਈ ਜਾਂਦੀ ਹੈ। ਇਸ ਦਾ ਮਕਸਦ ਗੁਰਮਤਿ ਦੇ ਵਿਦਵਾਨ-ਖੋਜੀ, ਪ੍ਰਚਾਰਕ, ਵਿਆਖਿਆਕਾਰ, ਰਾਗੀ ਅਤੇ ਉਚੇਰੀ ਸ਼ਖ਼ਸੀਅਤ ਪੈਦਾ ਕਰਨਾ ਹੈ।

      ਵਿਦਿਆਰਥੀਆਂ ਦੀ ਪੜ੍ਹਾਈ, ਰਿਹਾਇਸ਼ ਅਤੇ ਖਾਣੇ ਦਾ ਸਮੁੱਚਾ ਪ੍ਰਬੰਧ ਸੰਸਥਾ ਵੱਲੋਂ ਕੀਤਾ ਜਾਂਦਾ ਹੈ।

      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਚੋਣਵੀਆਂ ਬਾਣੀਆਂ ਦੇ ਨਾਲ-ਨਾਲ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਚੋਣਵੀਆਂ ਰਚਨਾਵਾਂ ਦਾ ਅਧਿਐਨ ਵੀ ਕਰਵਾਇਆ ਜਾਂਦਾ ਹੈ।

      ਧਰਮ ਅਧਿਐਨ, ਇਤਿਹਾਸ, ਧਰਮ-ਦਰਸ਼ਨ ਅਤੇ ਗੁਰਮਤਿ ਦਰਸ਼ਨ ਦਾ ਅਧਿਐਨ ਕਰਵਾਇਆ ਜਾਂਦਾ ਹੈ।

      ਵਿਦਿਆਰਥੀਆਂ ਨੂੰ ਲੜੀਵਾਰ ਸਰੂਪ ਤੋਂ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ।

      ਗੁਰਮਤਿ ਪ੍ਰੰਪਰਾ ਅਨੁਸਾਰ ਕਥਾ/ਲੈਕਚਰ ਅਤੇ ਗੁਰਮਤਿ ਸੰਗੀਤ ਸਿਖਾਇਆ ਜਾਂਦਾ ਹੈ ਜੋ ਸਿਲੇਬਸ ਦਾ ਹਿੱਸਾ ਹੈ।

      ਦਾਖ਼ਲੇ ਲਈ ਯੋਗਤਾ:

1. ਦਾਖ਼ਲਾ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦਾ ਹੈ। ਦਾਖ਼ਲਾ ਫ਼ਾਰਮ ਨਿਸ਼ਾਨ -ਏ -ਸਿੱਖੀ ਵੈਬਸਾਈਟ  ਤੋਂ ਵੀ  ਡਾਊਨਲੋਡ ਕੀਤਾ ਜਾ ਸਕਦਾ ਹੈ।

2. ਵਿਦਿਆਰਥੀ ਨੇ ਕਿਸੇ ਵੀ ਵਿਸ਼ੇ ਵਿੱਚ (ਆਰਟਸ, ਸਾਇੰਸ, ਕਾਮਰਸ) ਵਿੱਚ 10+2 ਪਾਸ ਕੀਤੀ ਹੋਵੇ।

3. ਵਿਦਿਆਰਥੀ ਗੁਰਬਾਣੀ, ਧਰਮ, ਕੀਰਤਨ ਆਦਿ ਵਿੱਚ ਰੁਚੀ ਰੱਖਦਾ ਹੋਵੇ।

4. ਦਾਖ਼ਲਾ ਲਿਖਤੀ ਟੈਸਟ ਅਤੇ ਇੰਟਰਵਿਊ ਦੇ ਆਧਾਰ’ਤੇ ਹੋਵੇਗਾ।

ਪ੍ਰਾਪਤੀਆਂ:

        ਇਸ ਇੰਸਟੀਚਿਊਟ ਦਾ ਪਹਿਲਾ ਬੈਚ 2009 ਤੋਂ ਸ਼ੁਰੂ ਹੋ ਕੇ 2014 ਵਿੱਚ ਸੰਪੂਰਨ ਹੋਇਆ। ਇਸ ਸੰਸਥਾ ਤੋਂ ਜੋ ਵਿਦਿਆਰਥੀ ਐਮ.ਏ. ਧਰਮ ਅਧਿਐਨ ਅਤੇ ਪੰਜ ਸਾਲਾ ਗੁਰਮਤਿ ਡਿਪਲੋਮੇ ਦੀ ਵਿੱਦਿਆ ਪ੍ਰਾਪਤ ਕਰ ਚੁੱਕੇ ਹਨ, ਉਹਨਾਂ ਦੀਆਂ ਪ੍ਰਾਪਤੀਆਂ ਇਸ ਪ੍ਰਕਾਰ ਹਨ:-

      ਰਾਗੀ ਜਥਾ:-  ਭਾਈ ਗੁਰਪ੍ਰੀਤ ਸਿੰਘ, ਭਾਈ ਪਰਦੀਪ ਸਿੰਘ, ਭਾਈ ਰਵਿੰਦਰ ਸਿੰਘ ਜੋ ਗੁਰਦੁਆਰਾ ਡਿਕਸੀ ਕੈਨੇਡਾ ਵਿਖੇ ਤਿੰਨ ਵਾਰ ਲਗਭਗ ਛੇ-ਛੇ ਮਹੀਨੇ ਕੀਰਤਨ ਅਤੇ ਪ੍ਰਚਾਰ ਦੀ ਸੇਵਾ ਨਿਭਾਅ ਕੇ ਆਏ ਹਨ।  ਭਾਈ ਪਰਮਿੰਦਰ ਸਿੰਘ, ਭਾਈ ਪ੍ਰਭਜੋਤ ਸਿੰਘ,

          ਭਾਈ ਜਸਮੀਤ ਸਿੰਘ ਵੀ  ਗੁਰਦੁਆਰਾ ਦੂਖ ਨਿਵਰਾਨ ਸਾਹਿਬ, ਸਰੀ, ਕੈਨੇਡਾ ਵਿਖੇ ਲਗਭਗ ਛੇ ਮਹੀਨੇ ਦੀ ਸੇਵਾ ਨਿਭਾਅ ਕੇ ਆਏ ਹਨ।

        (ਬੈਚ ਪਹਿਲਾ ਸਾਲ 2009-14) ਭਾਈ ਗੁਰਲਾਲ ਸਿੰਘ, ਗੁਰਦੁਆਰਾ ਸਿੰਘ ਸਭਾ ਹਾਲੈਂਡ ਵਿੱਚ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਹਨ। 

ਜੇ.ਆਰ.ਐੱਫ (ਝ੍ਰਢ) ਕਰ ਚੁੱਕੇ ਅਤੇ ਪੀ.ਐੱਚ.ਡੀ (ਫਹ.ਧ) ਕਰ ਰਹੇ ਵਿਦਿਆਰਥੀ: 

 1. (ਬੈਚ ਪਹਿਲਾ ਸਾਲ 2009-14) ਭਾਈ ਹਰਪਾਲ ਸਿੰਘ,
 2. (ਬੈਚ ਦੂਜਾ 2010-15) ਭਾਈ ਨਵਜੋਤ ਸਿੰਘ,
 3. (ਬੈਚ ਤੀਜਾ 2011-16) ਭਾਈ ਜਗਦੀਪ ਸਿੰਘ 
 4. (ਬੈਚ ਚੌਥਾ ਸਾਲ 2012-17) ਭਾਈ ਚਰਨਜੀਤ ਸਿੰਘ ਫੈਲੋਸ਼ਿਪ ਪ੍ਰਾਪਤ ਕਰਕੇ ਪੀ ਐੱਚ.ਡੀ ਕਰ ਰਹੇ ਹਨ।
 5. (ਬੈਚ ਛੇਵਾਂ 2014-19) ਭਾਈ ਵਿਕਰਮਜੀਤ ਸਿੰਘ ਵੀ ਜੇ.ਆਰ.ਐਫ ਕਰ ਚੁੱਕੇ ਹਨ ਅਤੇ ਪੀ.ਐੱਚ.ਡੀ.ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ।

 

    ਯੂ.ਜੀ.ਸੀ. (ਨੈੱਟ) ਪਾਸ ਕਰ ਚੁੱਕੇ ਵਿਦਿਆਰਥੀ:

 (ਬੈਚ ਪਹਿਲਾ ਸਾਲ 2009-14)ਭਾਈ ਗੁਰਪ੍ਰੀਤ ਸਿੰਘ, (ਬੈਚ ਪਹਿਲਾ ਸਾਲ 2009-14) ਭਾਈ ਸੁਖਰਾਜਬੀਰ ਸਿੰਘ (ਬੈਚ ਦੂਜਾ ਸਾਲ 2010-15) ਭਾਈ ਨਵਜੋਤ ਸਿੰਘ, (ਬੈਚ ਤੀਜਾ ਸਾਲ 2011-16) ਭਾਈ ਜਗਦੀਪ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਕਰਨਦੀਪ ਸਿੰਘ, (ਬੈਚ ਚੌਥਾ ਸਾਲ 2012-17) ਭਾਈ ਜਸਮੀਤ ਸਿੰਘ, (ਬੈਚ ਚੌਥਾ ਸਾਲ 2012-17) ਭਾਈ ਚਰਨਜੀਤ ਸਿੰਘ, (ਬੈਚ ਛੇਵਾਂ ਸਾਲ 2014-19) ਭਾਈ ਵਿਕਰਮਜੀਤ ਸਿੰਘ, (ਬੈਚ ਛੇਵਾਂ ਸਾਲ 2019) ਭਾਈ ਬਲਵਿੰਦਰ ਸਿੰਘ, (ਬੈਚ ਛੇਵਾਂ ਸਾਲ 2014-19) ਭਾਈ ਇੰਦਰਪਾਲ ਸਿੰਘ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ. ਨੈੱਟ) ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ।                                                                        

      ਐਮ.ਫਿਲ. ਕਰ ਚੁੱਕੇ ਅਤੇ ਕਰ ਰਹੇ ਵਿਦਿਆਰਥੀ:

(ਬੈਚ ਪਹਿਲਾ ਸਾਲ 2009-14) ਭਾਈ ਹਰਪ੍ਰੀਤ ਸਿੰਘ, ਭਾਈ ਇੰਦਰ ਸਿੰਘ, ਭਾਈ ਹਰਪਾਲ ਸਿੰਘ, ਭਾਈ ਨਵਰੀਤ ਸਿੰਘ, (ਬੈਚ ਦੂਜਾ ਸਾਲ 2010-15) ਭਾਈ ਨਵਜੋਤ ਸਿੰਘ, ਭਾਈ ਰਣਜੀਤ ਸਿੰਘ (ਬੈਚ ਤੀਜਾ ਸਾਲ 2011-16) ਭਾਈ ਲਵਪ੍ਰੀਤ ਸਿੰਘ, (ਬੈਚ ਤੀਜਾ ਸਾਲ 2011-16) ਭਾਈ ਕਰਨਦੀਪ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ੰ.ਪਹਲਿ ਕਰ ਚੁੱਕੇ ਹਨ ਅਤੇ ਭਾਈ ਕਰਨਬੀਰ ਸਿੰਘ (ਬੈਚ ਛੇਵਾਂ ਸਾਲ 2014-19) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ੰ.ਪਹਲਿ  ਕਰ ਰਹੇ ਹਨ।     

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਏ ਵਿੱਚੋਂ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇੇ ਵਿਦਿਆਰਥੀ:

 (ਬੈਚ ਛੇਵਾਂ ਸਾਲ 2014-19)ਭਾਈ ਵਿਕਰਮਜੀਤ ਸਿੰਘ ਅਤੇ ਭਾਈ ਜੁਗਰਾਜ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬੀ.ਏ. ਸਮੈਸਟਰ ਛੇਵਾਂ ਚੋਂ ਮੈਰਿਟ ਪ੍ਰਾਪਤ ਕੀਤੀ ਹੈ।

(ਬੈਚ ਅਠਵਾਂ ਸਾਲ 2016-21) ਭਾਈ ਕੰਵਲਦੀਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬੀ.ਏ. ਭਾਗ ਪਹਿਲਾ ਵਿੱਚੋਂ, ਭਾਈ ਦੀਦਾਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬੀ.ਏ. ਭਾਗ ਦੂਜਾ ਵਿੱਚੋਂ, ਭਾਈ ਨਵਜੋਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬੀ.ਏ. ਸਮੈਸਟਰ ਚੌਥਾ ਵਿੱਚੋਂ ਮੈਰਿਟ ਹਾਸਿਲ ਕੀਤੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐਮ.. ਧਰਮ ਅਧਿਐਨ ਵਿੱਚ ਮੈਰਿਟ ਅਤੇ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀ:

 1. (ਬੈਚ ਤੀਜਾ 2011-16) ਭਾਈ ਜਗਦੀਪ ਸਿੰਘ         (ਸਿਲਵਰ)
 2. (ਬੈਚ ਤੀਜਾ 2011-16) ਭਾਈ ਕੇਹਰ ਸਿੰਘ            (ਬਰਾਊਨ)
 3. (ਬੈਚ ਚੌਥਾ 2012-17) ਭਾਈ ਜਸਮੀਤ ਸਿੰਘ         (ਸਿਲਵਰ)
 4. (ਬੈਚ ਛੇਵਾਂ 2014-19) ਭਾਈ ਵਿਕਰਮਜੀਤ ਸਿੰਘ     (ਗੋਲਡ)
 5. (ਬੈਚ ਛੇਵਾਂ 2014-19) ਭਾਈ ਸ਼ਰਨਬੀਰ ਸਿੰਘ       (ਸਿਲਵਰ)
 6. (ਬੈਚ ਛੇਵਾਂ 2014-19) ਭਾਈ ਜੁਗਰਾਜ ਸਿੰਘ         (ਬਰਾਊਨ)

ਵੱਖਵੱਖ ਅਦਾਰਿਆਂ ਵਿੱਚ ਸੇਵਾ ਨਿਭਾ ਰਹੇ ਵਿਦਿਆਰਥੀ:

 1.        (ਬੈਚ ਤੀਜਾ ਸਾਲ 2011-16 ) ਭਾਈ ਪਰਮਿੰਦਰ ਸਿੰਘ, (ਬੈਚ ਚੌਥਾ 2012-17) ਭਾਈ ਪ੍ਰਭਜੋਤ ਸਿੰਘ, (ਬੈਚ ਪੰਜਵਾਂ 2014-19) ਭਾਈ ਵਿਕਰਮਜੀਤ ਸਿੰਘ, 
 2.       (ਬੈਚ ਪੰਜਵਾਂ 2014-19) ਭਾਈ ਜੁਗਰਾਜ ਸਿੰਘ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜ਼ਿਅਸ ਸਟੱਡੀਜ਼ ਖਡੂਰ ਸਾਹਿਬ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਹਨ।
 3.       (ਬੈਚ ਚੌਥਾ 2012-17) ਭਾਈ ਜਸਮੀਤ ਸਿੰਘ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ।
 4.       (ਬੈਚ ਪਹਿਲਾ ਸਾਲ 2009-14) ਭਾਈ ਸੁਖਰਾਜਬੀਰ ਸਿੰਘ,
 5.       (ਬੈਚ ਤੀਜਾ ਸਾਲ 2011-16) ਭਾਈ ਕੇਹਰ ਸਿੰਘ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਧਾਰਮਿਕ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਹਨ।
 6.      (ਬੈਚ ਪਹਿਲਾ ਸਾਲ 2009-14) ਭਾਈ ਹਰਪ੍ਰੀਤ ਸਿੰਘ,
 7.        (ਬੈਚ ਪਹਿਲਾ ਸਾਲ  2009-14) ਭਾਈ ਪ੍ਰਭ ਸਿੰਘ, 
 8.         (ਬੈਚ ਤੀਜਾ 2011-16) ਭਾਈ ਸ਼ਮਸ਼ੇਰ ਸਿੰਘ
 9.         (ਬੈਚ ਚੌਥਾ ਸਾਲ 2012-17) ਭਾਈ ਤੇਜਿੰਦਰ ਸਿੰਘ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਥਾਵਾਚਕ (ਪ੍ਰਚਾਰਕ) ਦੀ ਸੇਵਾ ਨਿਭਾਅ ਰਹੇ ਹਨ।
 10.       (ਬੈਚ ਪਹਿਲਾ 2009-14) ਭਾਈ ਸਰਪ੍ਰੀਤ ਸਿੰਘ ਛੱਤੀਸਗੜ੍ਹ ਵਿਖੇ ਹੈੱਡ ਗੰ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਹੇ ਹਨ।
 11.       (ਬੈਚ ਪਹਿਲਾ 2009-14) ਭਾਈ ਪਰਦੀਪ ਸਿੰਘ 34 ਸੈਕਟਰ ਚੰਡੀਗੜ੍ਹ ਵਿੱਚ ਮੀਤ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ।
 12.       (ਬੈਚ ਚੌਥਾ ਸਾਲ 2012-17) ਭਾਈ ਭੁਪਿੰਦਰ ਸਿੰਘ ਆਸਟ੍ਰੇਲੀਆ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ।
 13.       (ਬੈਚ ਸਤਵਾਂ 2015-18) ਭਾਈ ਕਰਨਬੀਰ ਸਿੰਘ ਆਸਟ੍ਰੇਲੀਆ ਵਿੱਚ ਉਚੇਰੀ ਪੜ੍ਹਾਈ ਕਰ ਲਈ ਗਏ ਹਨ।
 14.       (ਬੈਚ ਪਹਿਲਾ 2009-14) ਭਾਈ ਗੁਰਪ੍ਰੀਤ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਧਾਰਮਿਕ ਅਧਿਆਪਕ ਦੀ ਸੇਵਾ ਨਿਭਾ ਰਹੇ ਹਨ।
 15.       (ਬੈਚ ਪਹਿਲਾ 2009-14) ਭਾਈ ਰਵਿੰਦਰ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਰਸੂਲਪੁਰ ਵਿੱਚ ਧਾਰਮਿਕ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ।
 16.       (ਬੈਚ ਛੇਵਾਂ 2014-2019) ਭਾਈ ਹਰਜੀਤ ਸਿੰਘ ਅਤੇ ਭਾਈ ਇੰਦਰਪਾਲ ਸਿੰਘ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸੀ.ਬੀ.ਐਸ.ਈ. ਸਕੂਲ ਵਿੱਚ ਬਤੌਰ ਧਾਰਮਿਕ ਅਧਿਆਪਕ ਦੀ ਸੇਵਾ ਨਿਭਾ ਰਹੇ ਹਨ।
 17.       (ਬੈਚ ਛੇਵਾਂ 2014-2019) ਭਾਈ ਮਹਿਤਾਬ ਸਿੰਘ ਦਾਤਾ ਬੰਦੀ ਛੋੜ ਅਕੈਡਮੀ ਗੁਰਸੌਂਹਦੀ ਗਵਾਲੀਅਰ ਵਿੱਚ ਬਤੌਰ ਧਾਰਮਿਕ ਅਧਿਆਪਕ ਦੀ ਸੇਵਾ ਨਿਭਾ ਰਹੇ ਹਨ।
 18.       (ਬੈਚ ਛੇਵਾਂ 2014-2019) ਭਾਈ ਬਲਵਿੰਦਰ ਸਿੰਘ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਬੂਟੀ ਕੂਈਆ ਵਿੱਚ ਧਾਰਮਿਕ ਅਧਿਆਪਕ ਦੀ ਸੇਵਾ ਨਿਭਾ ਰਹੇ ਹਨ।
 19.       (ਬੈਚ ਛੇਵਾਂ 2014-2019) ਭਾਈ ਜਸ਼ਨਦੀਪ ਸਿੰਘ ਬਾਬਾ ਗੁਰਮੁੱਖ ਸਿੰਘ, ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿੱਚ ਬਤੌਰ ਧਾਰਮਿਕ ਅਧਿਆਪਕ ਦੀ ਸੇਵਾ ਨਿਭਾ ਰਹੇ ਹਨ।
 20.       (ਬੈਚ ਛੇਵਾਂ 2014-2019) ਭਾਈ ਜਗਮਨਜੀਤ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਅੰਮ੍ਰਿਤਸਰ ਵਿੱਚ ਧਾਰਮਿਕ ਅਧਿਆਪਕ ਦੀ ਸੇਵਾ ਨਿਭਾ ਰਹੇ ਹਨ।
 21.       (ਬੈਚ ਸਤਵਾਂ 2015-2018) ਭਾਈ ਜਸਪਾਲ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਨਿਭਾ ਰਹੇ ਹਨ।
 22.       (ਬੈਚ ਸਤਵਾਂ 2015-2018) ਭਾਈ ਅਮਨਦੀਪ ਸਿੰਘ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਵਿਖੇ ਧਾਰਮਿਕ ਅਧਿਆਪਕ ਹਨ।


ਭਵਿੱਖ: ਸੰਨ 2009 ਤੋਂ ‘ਧਰਮ ਅਧਿਐਨ’ ਵਿਸ਼ੇ ਨੂੰ ਬੀ.ਐੱਡ. ਵਿੱਚ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ।ਇਸ ਵਿਸ਼ੇ ਵਿੱਚ ਬੀ. ਏ. ਕਰਨ ਵਾਲਾ ਵਿਦਿਆਰਥੀ ਬੀ. ਐੱਡ. ਕਰਨ ਦੇ ਯੋਗ ਮੰਨਿਆ ਜਾਂਦਾ ਹੈ। ਪੰਜ ਸਾਲਾ ਪੋਸਟ ਗ੍ਰੈਜੂਏਟ ਗੁਰਮਤਿ ਡਿਪਲੋਮਾ, ਬੀ. ਏ. ਅਤੇ ਐੱਮ.ਏ. (ਧਰਮ ਅਧਿਐਨ) ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਵਿਦਿਆਰਥੀ ਹੇਠ ਲਿਖੇ ਖੇਤਰ ਵਿੱਚ ਸੇਵਾ ਕਰ ਸਕਦੇ ਹਨ।

ਇਸ ਪੜ੍ਹਾਈ ਤੋਂ ਉਪਰੰਤ ਕਿਸੇ ਵੀ ਯੂਨੀਵਰਸਿਟੀ ਵਿੱਚ ਝ੍ਰਢ ਵਜੀਫ਼ਾ ਹਾਸਿਲ ਕਰਕੇ ਐੱਮ.ਫਿੱਲ. ਅਤੇ ਪੀਐੱਚ. ਡੀ. ਦੀ ਉਚੇਰੀ ਵਿਦਿਆ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਸ ਯੋਗਤਾ ਅਨੁਸਾਰ ਵੱਖ-ਵੱਖ ਯੂਨੀਵਰਸਿਟੀਆਂ ਦੇ ਧਰਮ ਵਿਭਾਗਾਂ ਅਤੇ ਚੇਅਰਜ਼ ’ਤੇ ਅਧਿਆਪਨ ਅਤੇ ਖੋਜ ਕਾਰਜ ਕਰਨ ਲਈ ਚੰਗਾ ਮੌਕਾ ਮਿਲ ਸਕਦਾ ਹੈ।

ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ, ਵਧੀਆ ਕੀਰਤਨੀਏ ਜਾਂ ਕਥਾ ਵਾਚਕ ਵਜੋਂ ਸੇਵਾ ਨਿਭਾ ਸਕਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਧਾਰਮਿਕ ਅਧਿਆਪਕ/ਪ੍ਰਚਾਰਕ ਵਜੋਂ ਨਿਯੁਕਤੀ ਹੋ ਸਕਦੀ ਹੈ।

ਵਿਦੇਸ਼ ਵਿੱਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਯੋਗ ਹੋ ਜਾਂਦੇ ਹਨ।

ਸਕੂਲਾਂ ਅਤੇ ਕਾਲਜਾਂ ਦੇ ਵਿੱਚ ਧਾਰਮਿਕ ਅਧਿਆਪਕ ਅਤੇ ਲੈਕਚਰਾਰ/ਅਸਿਸਟੈਂਟ ਪ੍ਰੋਫੈਸਰ ਲਗ ਸਕਦੇ ਹਨ।

ਇਹ ਕੋਰਸ ਕਰ ਕੇ ਭਾਰਤੀ ਫੌਜ ਵਿੱਚ ਸਿੱਧੇ ਸੂਬੇਦਾਰ (ਝਛੌ) ਵਜੋਂ ਭਰਤੀ ਹੋ ਸਕਦੇ ਹੋ।

ADMISSION INFORMATION

Course: Five Year Post Graduate and Diploma in Gurmat Studies

(Training of Lecture and Kirtan, correct pronunciation of Gurbani study of Gurbani, Sikh philosophy and history, Gurmat Literature and old scriptures, training of English speaking and Computer Education)

Admission: On the basis of written test and interview conducted in month of April every year.

Qualification: 10+2 passed/appeared in any stream

Objective: To prepare preachers, Granthis, Scholars, Researchers, Kirtanis and Religious teachers full of devotion and commitment.

Main features: Special arrangements for brilliant students to acquire degrees of BA and MA in Religious Studies from Guru Nanak Dev University Amritsar. Every facility is given free of cost to the students.

 

 Achievements: Six batches have successfully passed out from here.

  Ragi Jatha served at Gurdwara Dukh Niwaran Sahib Surrey, Canada.

Ragi Jatha Served at Gurdwara Dixie, Canada.


           1 Student currently serving as Head Granthi in Holland.

               4 Student received UGC Fellowship.

              3 Students cleared (UGC) JRF.

              17 Students serving as Prof. of Religious Studies.

              10 Students cleared (UGC) Net.

              7 Students Completed M.Phil.

             8 Students serving as Preacher in SGPC.

              4 Students are doing Ph.D.

            1 Student is doing M. Phil. at GNDU. Amritsar

                                                                                                                    Principal: Bhai Waryam Singh