• 9849-xxx-xxx
  • nsikhi@yahoo.in
  • Khadur Sahib, Tarn-Taran, PB.

SRI GURU ANGAD DEV INSTITUTE OF CAREER AND COURSES

Slide
Slide
Slide
Slide
Slide
previous arrow
next arrow
  • ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕਰੀਅਰ ਐਂਡ ਕੋਰਸਜ਼, ਪੰਜਾਬ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਰੁਜ਼ਗਾਰ ਦਵਾਉਣ ਵਿੱਚ ਆਪਣੀ ਪਛਾਣ ਬਣਾ ਚੁੱਕਾ ਹੈ। ਇਸ ਸੰਸਥਾ ਤੋਂ ਮੁਫਤ ਸਿਖਲਾਈ ਪ੍ਰਾਪਤ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਵੱਖ-ਵੱਖ ਫੋਰਸਜ਼ ਵਿੱਚ ਚੁਣੇ ਜਾਣ ਤੋਂ ਬਾਅਦ ਆਪਣੀ ਪਹਿਚਾਣ ਬਣਾ ਰਹੇ ਹਨ। ਇਹ ਸੰਸਥਾ ਪੰਜਾਬ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦੀ ਸਮਰੱਥਾ ਪੈਦਾ ਕਰਨ ਲਈ ਸਿਖਲਾਈ ਦੇਣ ਦੇ ਮੰਤਵ ਨਾਲ 2008 ਵਿੱਚ ਆਰੰਭ ਕੀਤੀ ਸੀ। ਬ੍ਰਿਗ ਟੀ.ਐੱਸ.ਔਲਖ (ਰਿਟਾ.) ਦੀ ਨਿਗਰਾਨੀ ਹੇਠ ਪਹਿਲਾ ਬੈਚ ਲੜਕਿਆਂ ਨਾਲ ਸ਼ੁਰੂ ਕੀਤਾ ਗਿਆ ਅਤੇ ਬਾਅਦ ਵਿੱਚ ਲੜਕੀਆਂ ਲਈ ਸਿਖਲਾਈ ਕੈਂਪ ਨਿਰੰਤਰ ਜਾਰੀ ਹਨ। ਜੋ ਲੜਕੀਆਂ ਉੱਂਚ ਸਿੱਖਿਆ ਪ੍ਰਾਪਤ ਕਰਨ ਤੋ ਕਿਸੇ ਕਾਰਨ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਲਈ ਇਸ ਸੰਸਥਾ ਵੱਲੋਂ ਤਿੰਨ ਮਹੀਨਿਆ ਦਾ ਕੈਂਪ ਭਰਤੀ ਹੋਣ ਦੀ ਤਿਆਰੀ ਕਰਨ ਲਈ ਲਾਇਆ ਜਾਂਦਾ ਹੈ। ਇਸ ਕੈਂਪ ਰਾਹੀਂ ਵੱਖ-ਵੱਖ ਵਿਭਾਗਾਂ ਪੈਰਾਮਿਲਟਰੀ ਫੋਰਸਸ, ਜਿਵੇਂ ਕਿ ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਆਈ.ਟੀ.ਬੀ.ਪੀ, ਆਰਮੀ, ਦਿੱਲੀ ਪੁਲਿਸ, ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਆਦਿ ਵਿੱਚ ਭਰਤੀ ਹੋਣ ਦੀ ਤਿਆਰੀ ਕਰਵਾਈ ਜਾਂਦੀ ਹੈ।
  • ਇੱਥੇ ਲੜਕੀਆਂ ਨੂੰ ਭਰਤੀ ਹੋਣ ਲਈ ਮੁਫਤ ਸਰੀਰਕ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ।
  • ਲਿਖਤੀ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਭਰਤੀ ਆਉਣ ਤੇ ਉਸ ਵਿੱਚ ਦੱਸੇ ਸਿਲੇਬਸ ਅਨੁਸਾਰ ਕਰਵਾਈ ਜਾਂਦੀ ਹੈ, ਜਿਸ ਵਿੱਚ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੀਆਂ ਲੜਕੀਆਂ ਸਿਖਲਾਈ ਦਾ ਲਾਭ ਉਠਾਉਂਦੀਆਂ ਹਨ।
  • ਇਸ ਕੋਰਸ ਦਾ ਸਮਾਂ ਇੱਕ ਸਾਲ ਦਾ ਨਿਯਤ ਕੀਤਾ ਗਿਆ ਹੈ।

ਸੂਚੀ ਨੰ.ਸੁਰੱਖਿਆ ਵੇਰਵਾਕੁੱਲ
1ਪੰਜਾਬ ਪੁਲਿਸ ਸਬ-ਇਸੰਪੈਕਟਰ12
2ਪੰਜਾਬ ਪੁਲਿਸ ਕਾਂਸਟੇਬਲ285
3ਬੀ.ਐਸ.ਐਫ136
4ਚੰਡੀਗੜ੍ਹ ਪੁਲਿਸ28
5ਦਿੱਲੀ ਪੁਲਿਸ06
6ਸੀ.ਆਰ.ਪੀ.ਐੱਫ09
7ਸੀ.ਆਈ.ਐੱਸ.ਐੱਫ01
8ਆਰਮੀ ਅਤੇ ਪੈਰਾਮਿਲਟਰੀ ਫੋਰਸਿਜ਼135
9ਹੋਰ ਸੁਰੱਖਿਆ ਸੇਵਾਵਾਂ28
10ਅਕਸਾਈਜ਼ ਇੰਸਪੈਕਟਰ01
11ਕਲਰਕ03
12ਜੇਲ ਵਾਰਡਨ01
13ਫਾਇਰ ਮੈਨ03
14PSPCL ਲਾਇਨ ਮੈਨ01
15ਪਟਵਾਰੀ01
ਕੁੱਲ ਜੋੜ 640