• 9849-xxx-xxx
  • nsikhi@yahoo.in
  • Khadur Sahib, Tarn-Taran, PB.

NISHAN-E-SIKHI PREPARATORY CENTRE FOR CIVIL SERVICES

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ, ਨਿਸ਼ਾਨ-ਏ-ਸਿੱਖੀ ਸੈਂਟਰ ਫਾਰ ਸਿਵਲ ਸਰਵਿਸਿਜ਼ ਵਿੱਚ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਹੇ ਬੀ.ਏ. ਸੋਸ਼ਲ ਸਟੱਡੀਜ਼ ਚੌਥਾ ਸਮੈਸਟਰ (ਸ੍ਰੀ ਗੁਰੁ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। ਸੈਂਟਰ ਦੇ ਡਾਇਰੈਕਟਰ ਸ.ਕਰਨੈਲ ਸਿੰਘ (ਰਿਟਾ.ਆਈ.ਆਰ.ਐੱਸ) ਵੱਲੋਂ ਜਾਣਕਾਰੀ ਦਿੱਤੀ ਗਈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜੇ ਵਿੱਚ ਸਾਰੇ ਵਿਦਿਆਰਥੀ ਬਹੁਤ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਪਹਿਲੇ ਸਥਾਨ ਤੇ ਅੰਮ੍ਰਿਤਪਾਲ ਅਤੇ ਕਿਰਨਬੀਰ ਕੌਰ ਰਹੀਆਂ ਹਨ, ਜਿੰਨ੍ਹਾਂ ਨੇ 84.18% ਅੰਕ ਹਾਸਲ ਕੀਤੇ ਹਨ। ਦੂਸਰੇ ਸਥਾਨ ਉੱਪਰ ਰਹੀਆਂ ਮਹਿਕਪ੍ਰੀਤ ਕੌਰ ਅਤੇ ਅਵਿਨਾਸ਼ ਕੌਰ ਨੇ 84% ਅੰਕ ਹਾਸਲ ਕੀਤੇ ਹਨ ਅਤੇ ਕੋਮਲਪ੍ਰੀਤ ਕੌਰ ਨੇ 83 % ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਡਾਇਰੈਕਟਰ ਸ.ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਇਮਤਿਹਾਨ ਵਿਚ ਵਧੀਆ ਨਤੀਜਾ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਦਾ ਹੁਣ ਮੁੱਖ ਟੀਚਾ ਯੂ.ਪੀ.ਐੱਸ.ਸੀ. ਸਿਵਲ ਸਰਵਿਸਜ਼ ਦੇ ਇਮਤਿਹਾਨ ਨੂੰ ਪਾਸ ਕਰਕੇ ਆਈ.ਏ.ਐੱਸ, ਆਈ.ਪੀ.ਐੱਸ. ਬਣਨਾ ਹੈ।
ਉਹਨਾਂ ਕਿਹਾ ਕਿ ਬੀ.ਏ. ਸੋਸ਼ਲ ਸਟੱਡੀਜ਼ ਦੇ ਵਿਦਿਆਰਥੀਆਂ ਨੂੰ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਯੂ.ਪੀ.ਐੱਸ.ਸੀ. ਸਿਵਲ ਸਰਵਿਸਜ਼ ਦੀ ਤਿਆਰੀ ਕਰਨ ਲਈ ਮੁਫ਼ਤ ਕੋਚਿੰਗ ਵੀ ਦਿਵਾਈ ਜਾ ਰਹੀ ਹੈ। ਇਹ ਕੋਚਿੰਗ ਦਿੱਲੀ ਦੀ ਨਾਮਵਰ ਆਈ.ਏ.ਐੱਸ ਮਲੂਕਾ ਅਕੈਡਮੀ ਵੱਲੋਂ ਦਿੱਤੀ ਜਾ ਰਹੀ ਹੈ। ਬੀ.ਏ. ਸੋਸ਼ਲ ਸਟੱਡੀਜ਼ ਡਿਗਰੀ ਕੋਰਸ ਦਾ ਸਿਲੇਬਸ ਵੀ ਯੂ.ਪੀ.ਐੱਸ.ਸੀ. ਦੇ ਸਲੇਬਸ ਨੂੰ ਮੁੱਖ ਰੱਖ ਹੀ ਬਣਾਇਆ ਗਿਆ ਹੈ। ਇਸ ਮੌਕੇ ਉੱਪਰ ਮੇਜਰ ਜਰਨਲ (ਰਿਟਾ.) ਬਲਵਿੰਦਰ ਸਿੰਘ, ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਉੱਪਲ, ਪ੍ਰੋ.ਗਗਨਪ੍ਰੀਤ ਸਿੰਘ, ਪ੍ਰੋ.ਮਨਪ੍ਰੀਤ ਸਿੰਘ, ਡਾ.ਪ੍ਰਭਜੀਤ ਕੌਰ, ਪ੍ਰੋ.ਗੁਰਸਿਮਰਨ ਸਿੰਘ, ਪ੍ਰੋ.ਸਨਦੀਪ ਕੁਮਾਰ, ਪ੍ਰੋ.ਨਵਜੋਤ ਕੌਰ, ਸ.ਜਸਬੀਰ ਸਿੰਘ ਲਾਇਬਰੇਰੀਅਨ ਹਾਜਰ ਸਨ।

MISSION

Our mission is to nurture the talent of every child and enable them to reach their full potential. Individual talent as well as critical thinking and problem solving skills of students will be flourished through specially framed teaching learning techniques. Each student will be provided tools to be a life long learner and function as a successful member of society.

Vision

             

We believe that every child is gifted with a unique set of talents and abilities in which they may shine and excel. We provide children the plenty of exposure for different kinds of activities to discover their potential so that they become a successful member of society.

ਪੰਛੀ ਝਾਤ

ਨਿਸ਼ਾਨ ਏ ਸਿੱਖੀ ਪਰੈਪਰੇਟਰੀ ਸੈਂਟਰ ਫਾਰ ਸਿਵਲ ਸਰਵਿਸਿਜ਼, ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਿਸ਼ਾਨ ਏ ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਦੇ ਪ੍ਰਬੰਧ ਹੇਠ ਚਲਾਇਆ ਜਾ ਰਿਹਾ ਵਿੱਦਿਅਕ ਅਦਾਰਾ ਹੈ । ਇਸ ਵਿਚ ਯੂਪੀਐੱਸਸੀ ਅਤੇ ਪੀਪੀਐਸਸੀ ਦੁਆਰਾ ਲਏ ਜਾਣ ਵਾਲੇ ਪ੍ਰਸ਼ਾਸਕੀ ਸੇਵਾਵਾਂ ਦੇ ਇਮਤਿਹਾਨ ਦੀ ਤਿਆਰੀ ਲਈ ਤਿੰਨ ਸਾਲਾ ਡਿਗਰੀ ਕੋਰਸ ਬੀਏ ਸੋਸ਼ਲ ਸਟੱਡੀਜ਼ ਚਲਾਇਆ ਜਾ ਰਿਹਾ ਹੈ ।

ਟੀਚੇ

1. ਗੁਣਵੱਤਾ ਭਰਪੂਰ ਵਿੱਦਿਆ ਪ੍ਰਦਾਨ ਕਰਨਾ 2. ਪੰਜਾਬ ਦੇ ਨੌਜਵਾਨ ਵਰਗ ਨੂੰ ਉਚੇਰੀ ਸਿੱਖਿਆ ਅਤੇ ਹਿੰਦੋਸਤਾਨ ਪੱਧਰ ਦੇ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨਾ

ਵਿਸ਼ੇਸ਼ਤਾ

● ਦਿੱਲੀ ਵਰਗੇ ਸ਼ਹਿਰਾਂ ਵਿਚ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਬਹੁਤ ਮਹਿੰਗੇ ਮੁੱਲ ਤੇ ਕਰਾਈ ਜਾਂਦੀ ਹੈ । ਨਿਸ਼ਾਨੇ ਸਿੱਖੀ ਪਰੈਪਰੇਟਰੀ ਸੈਂਟਰ ਖਡੂਰ ਸਾਹਿਬ ਵਿਖੇ ਯੂਪੀਐਸਸੀ ਦੀ ਤਿਆਰੀ ਲਈ ਕੇਵਲ ਕਾਲਜ ਫੀਸ ਹੀ ਲਈ ਜਾਂਦੀ ਹੈ। ● ਵਿਦਿਆਰਥੀਆਂ ਦੇ ਪੜ੍ਹਨ ਵਾਲੇ ਕਮਰੇ ਆਧੁਨਿਕ ਤਕਨੀਕ ਨਾਲ ਭਰਪੂਰ ਹਨ । ● ਉਚੇਰੀ ਸਿੱਖਿਆ ਪ੍ਰਾਪਤ ਵਿਸ਼ੇ ਦੇ ਮਾਹਿਰ ਅਧਿਆਪਕ ਸਾਹਿਬਾਨ । ● ਤਿੰਨ ਸਾਲਾਂ ਦੌਰਾਨ ਪ੍ਰੀਲਿਮਜ਼ ਮੇਨ ਅਤੇ ਇੰਟਰਵਿਊ ਦੀ ਤਿਆਰੀ ਦਾ ਮੁਕੰਮਲ ਪ੍ਰਬੰਧ।

ਮੀਲ ਪੱਥਰ

ਪਿਛਲੇ ਲੰਮੇ ਅਰਸੇ ਤੋਂ ਪੰਜਾਬ ਵਿੱਚ ਪਰਵਾਸ ਦੀ ਪ੍ਰਵਿਰਤੀ ਜ਼ੋਰ ਫੜ ਚੁੱਕੀ ਹੈ । ਵੱਡੀ ਗਿਣਤੀ ਵਿੱਚ ਨੌਜਵਾਨ ਵਿਦਿਆਰਥੀਆਂ ਦੇ ਬਾਹਰ
ਚਲੇ ਜਾਣ ਨਾਲ ਪੰਜਾਬ ਨੌਜਵਾਨ ਸ਼ਕਤੀ ਤੋਂ ਵਿਹੂਣਾ ਹੋ ਰਿਹਾ ਹੈ ਅਤੇ ਇਸ ਨਾਲ ਪੰਜਾਬ ਦੇ ਆਰਥਿਕ ਸਾਧਨ ਵੀ ਵਿਦੇਸ਼ਾਂ ਵਿੱਚ ਜਾ ਰਹੇ ਹਨ। ਇਸ ਨੂੰ ਠੱਲ੍ਹ ਪਾਉਣ ਲਈ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਜਗਾਉਣਾ ਪਵੇਗਾ ਕਿ ਉਹ ਇੱਥੇ ਰਹਿ ਕੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰ ਸਕਦੇ ਹਨ ਅਤੇ ਰੁਜ਼ਗਾਰ ਦੇ ਸੁਨਹਿਰੀ ਮੌਕੇ ਪ੍ਰਾਪਤ ਕਰ ਸਕਦੇ ਹਨ । ਨਿਸ਼ਾਨ ਏ ਸਿੱਖੀ ਚੈਰੀਟੇਬਲ ਟਰੱਸਟ ਦੁਆਰਾ ਨਿਸ਼ਾਨੇ ਸਿੱਖੀ ਪਰੈਪਰੇਟਰੀ ਸੈਂਟਰ ਦੀ ਸਥਾਪਨਾ ਇੱਕ ਮੀਲ ਪੱਥਰ ਹੈ । ਨੇੜਲੇ ਭਵਿੱਖ ਵਿੱਚ ਇਸ ਵੱਲੋਂ ਵਧੀਆ ਨਤੀਜੇ ਦੇਣ ਦੀ ਸੰਭਾਵਨਾ ਹੈ ।

0

Total Membership

0

Total Donations

0

Total Campaign

0

Total Volontaires