• 9849-xxx-xxx
  • nsikhi@yahoo.in
  • Khadur Sahib, Tarn-Taran, PB.

NISHAN-E-SIKHI INSTITUTE OF SCIENCE AND TRAINING (NDA Wing)

Slide
Slide
Slide
Slide
Slide
Slide
previous arrow
next arrow
Shadow

RECENT EVENTS AT - NSIST (NDA )

ELIGIBILTY CRITERIA

  • Studying/Passed class X.
  •  Admission for boys only.
  • Must be less than 17 years of age as on 02 July of entry year.   
  • Must be Medically fit.

3 STUDENTS OF Nishan-E-Sikhi, khadur sahib. CLEARED SSB INTERVIEW. IN 2023

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਐਨ.ਡੀ.ਏ. ਵਿੰਗ) ਦੇ ਵਿਦਿਆਰਥੀ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਵਿਖੇ ਪਹੁੰਚੇ। ਲੈਫਟੀਨੈਂਟ ਦਪਿੰਦਰਦੀਪ ਸਿੰਘ ਜਿਨ੍ਹਾਂ ਨੇ ਜੂਨ 2023 ਵਿੱਚ ਐੱਨ.ਡੀ.ਏ. ਦੀ ਟ੍ਰੇਨਿੰਗ ਪੂਰੀ ਕਰ ਲਈ ਹੈ ਅਤੇ ਹੁਣ ਭਾਰਤੀ ਆਰਮੀ ਵਿੱਚ ਬਤੌਰ ਲੈਫਟੀਨੈਂਟ ਸੇਵਾਵਾਂ ਨਿਭਾ ਰਹੇ ਹਨ, ਉਹ ਨਿਸ਼ਾਨ-ਏ-ਸਿੱਖੀ ਦੇ ਤੀਜੇ ਬੈਚ ਦੇ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਨੇ ਸੰਸਥਾਂ ਤੋਂ ਐੱਨ.ਡੀ.ਏ. ਦੇ ਇਮਤਿਹਾਨਾਂ ਦੀ ਤਿਆਰੀ ਲਈ ਕੋਚਿੰਗ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਅਭੈਜੀਤ ਸਿੰਘ ਬਰਾੜ, ਗੁਰਸਿਮਰਨ ਸਿੰਘ ਵਾਲੀਆ, ਸਹਿਜਪ੍ਰੀਤ ਸਿੰਘ ਜੋ ਕਿ ਐੱਨ.ਡੀ.ਏ. ਦੀ ਟ੍ਰੇਨਿੰਗ ਹੈਦਰਾਬਾਦ ਅਤੇ ਇੰਦੌਰ ਵਿਖੇ ਕਰ ਰਹੇ ਹਨ, ਇਹ ਵਿਦਿਆਰਥੀ ਵੀ ਸੰਸਥਾ ਤੋਂ ਕੋਚਿੰਗ ਲੈ ਕੇ ਐੱਨ.ਡੀ.ਏ. ਦੇ ਇਮਤਿਹਾਨ ਪਾਸ ਕਰਨ ਵਿੱਚ ਸਫਲ ਰਹੇ ਹਨ। ਇਸ ਸਾਲ ਸੈਸ਼ਨ 2022-23 ਦੇ 3 ਵਿਦਿਆਰਥੀ ਮਨਮੀਤ ਸਿੰਘ, ਪਿੰਡ ਬਾਮਣੀਵਾਲ, ਤਰਨ-ਤਾਰਨ ਨੇ ਆਰਮੀ, ਜੋਬਨਪ੍ਰੀਤ ਸਿੰਘ, ਪਿੰਡ ਭਗਵਾਨਪੁਰ, ਗੁਰਦਾਸਪੁਰ ਨੇ ਏਅਰ ਫੋਰਸ, ਅਤੇ ਸਾਹਿਬ, ਪਿੰਡ ਕਿਰਧਾਨ, ਫਤਿਹਾਬਾਦ, ਹਰਿਆਣਾ ਨੇ ਐਸ.ਐਸ.ਬੀ. ਦੀ ਇੰਟਰਵਿਊ ਪਾਸ ਕਰ ਲਈ ਹੈ। ਇੱਥੇ ਇਹ ਜਿਕਰਯੋਗ ਹੈ ਕਿ ਹੁਣ ਤੱਕ ਨਿਸ਼ਾਨ-ਏ-ਸਿੱਖੀ ਤੋਂ ਕੋਚਿੰਗ ਪ੍ਰਾਪਤ ਕਰਕੇ 16 ਵਿਦਿਆਰਥੀ ਆਰਮੀ, ਏਅਰਫੋਰਸ ਅਤੇ ਨੇਵੀ ਵਿੱਚ ਉੱਚੇ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਸ. ਬਲਵਿੰਦਰ ਸਿੰਘ (ਰਿਟਾ.) ਕਮਿਸ਼ਨ ਪ੍ਰਾਪਤ ਕਰ ਚੁੱਕੇ ਨੇ ਵਿਦਿਆਰਥੀਆਂ ਅਤੇ ਇਹਨਾਂ ਦੇ ਮਾਪਿਆਂ ਦਾ ਸਵਾਗਤ ਕੀਤਾ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਉੱਚੇ ਅਹੁਦਿਆਂ ਉੱਪਰ ਪਹੁੰਚ ਕੇ ਸੰਸਥਾ ਦਾ ਮਾਣ ਵਧਾਇਆ ਹੈ ਅਤੇ ਨਾਲ ਹੀ ਉਹਨਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਸੰਸਥਾ ਨਾਲ ਜੁੜੇ ਰਹਿਣ ਲਈ ਕਿਹਾ ਤਾਂ ਜੋ ਕੋਚਿੰਗ ਲੈ ਰਹੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ‘ਤੇ ਦਪਿੰਦਰਦੀਪ ਸਿੰਘ ਜੋ ਯੂਨੀਫਾਰਮ ਵਿੱਚ ਸੁਸੱਜਿਤ ਸਨ ਨੇ ਆਪਣੇ ਸਾਰੇ ਸਟਾਫ ਅਤੇ ਬਾਬਾ ਸੇਵਾ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਇਸ ਮਹਾਨ ਕਾਰਜ ਲਈ ਧੰਨਵਾਦ ਕੀਤਾ। ਬਾਬਾ ਸੇਵਾ ਸਿੰਘ ਜੀ ਨੇ ਆਏ ਹੋਏ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸੰਸਥਾ ਵਿੱਚ ਕੋਚਿੰਗ ਲੈ ਰਹੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਕਰਕੇ ਇਹਨਾਂ ਵਿਦਿਆਰਥੀਆਂ ਤੋਂ ਸੇਧ ਲੈ ਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਬਣਾਏ ਗਏ ਖੱਦਰ ਦੇ ਝੋਲੇ ਅਤੇ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਭਾਈ ਵਰਿਆਮ ਸਿੰਘ , ਸ. ਅਵਤਾਰ ਸਿੰਘ ਬਾਜਵਾ, ਸਕੱਤਰ, ਸ. ਉਂਕਾਰ ਸਿੰਘ, ਡਿਪਟੀ ਡਾਇਰੈਕਟਰ, ਬਾਬਾ ਬਲਦੇਵ ਸਿੰਘ, ਸ. ਕੁਲਵੰਤ ਸਿੰਘ ਖਹਿਰਾ, ਬਾਬਾ ਨਿਰਮਲ ਸਿੰਘ ਗੋਲੂ ਅਤੇ ਸੰਸਥਾ ਦੇ ਸਮੂਹ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਿਰ ਸਨ।

ਕਾਰਗਿਲ ਯੁੱਧ ਦੇ ਕਮਾਂਡਰ, ਬ੍ਰਿਗੇਡੀਅਰ ਐਮ.ਪੀ. ਬਾਜਵਾ, ਵਾਈ.ਐਸ.ਐਮ. (ਰਿਟਾ.) ਨੇ ਕੀਤਾ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਦਾ ਦੌਰਾ।

(ਐਨ.ਡੀ.ਏ. ਦੇ ਵਿਦਿਆਰਥੀਆਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ)

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਸਾਹਿਬ ਵਿਖੇ ਭਾਰਤੀ ਸੈਨਾ ਦੇ ਬ੍ਰਿਗੇਡੀਅਰ ਐਮ.ਪੀ. ਬਾਜਵਾ, ਵਾਈ.ਐਸ.ਐਮ. (ਰਿਟਾ.) ਵੱਲੋਂ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਐਨ.ਡੀ.ਏ. ਵਿੰਗ ਦੇ ਵਿਦਿਆਥੀਆਂ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਫੌਜ ਵਿਚਲੇ ਆਪਣੇ ਤਜੁਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ ਉਹਨਾਂ ਵਿੱਚ ਇੱਕ ਵੱਖਰਾ ਜੋਸ਼ ਅਤੇ ਉਤਸ਼ਾਹ ਪੈਦਾ ਕੀਤਾ। ਇੱਥੇ ਇਹ ਜ਼ਿਕਰਯੋਗ ਹੈ ਕਿ ਬ੍ਰਿਗੇਡੀਅਰ ਬਾਜਵਾਂ ਨੇ 1971 ਵਿੱਚ ਬੰਗਲਾਦੇਸ਼ ਦੀ ਲੜਾਈ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ 1999 ਵਿੱਤ ਭਾਰਤ ਤੇ ਪਾਕਿਸਤਾਨ ਵਿਚਾਲੇ ਲੜੀ ਗਈ ਕਾਰਗਿਲ ਦੀ ਲੜਾਈ ਵਿੱਚ ਬਤੌਰ ਕਮਾਂਡਰ ਭੂਮਿਕਾ ਨਿਭਾਈ ਸੀ। ਬ੍ਰਿਗੇਡੀਅਰ ਬਾਜਵਾ ਨੇ ਆਪਣੇ ਨਿੱਜੀ ਤਜਰਬਿਆ ਰਾਹੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਭਾਰਤੀ ਫੌਜ ਵਿੱਚ ਉੱਚੇ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ ਐਨ.ਡੀ.ਏ. ਵਿੰਗ ਦੇ ਡਾਇਰੈਕਟਰ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬ੍ਰਿਗੇਡੀਅਰ ਬਾਜਵਾ ਵੱਲੋਂ ਦੱਸੇ ਗਏ ਨੁਕਤਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਨੇ ਬ੍ਰਿਗੇਡੀਅਰ ਬਾਜਵਾ ਵੱਲੋਂ ਯੁੱਧ ਦੌਰਾਨ ਦਿਖਾਈ ਬਹਾਦੁਰੀ ਅਤੇ ਅਗਵਾਈ ਤੋਂ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣ ਲਈ ਕਿਹਾ। ਉਪਰੰਤ ਸੰਸਥਾ ਦੇ ਕੋਆਰਡੀਨੇਟਰ ਕਰਨਲ ਕੇ.ਐਸ. ਪੁਰੀ ਨੇ ਆਡੀਟੋਰੀਅਮ ਵਿੱਚ ਮੌਜੂਦ ਮੁੱਖ ਮਹਿਮਾਨ ਅਤੇ ਆਏ ਹੋਏ ਅਧਿਆਪਕਾਂ ਦਾ ਧੰਨਵਾਦ ਕੀਤਾ। ਬਾਬਾ ਸੇਵਾ ਸਿੰਘ ਜੀ ਵੱਲੋਂ ਬ੍ਰਿਗੇਡੀਅਰ ਐਮ.ਪੀ. ਬਾਜਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟ੍ਰੇਨਿੰਗ ਐਨ.ਡੀ.ਏ. ਵਿੰਗ ਅਤੇ ਨਿਸ਼ਾਨ-ਏ-ਸਿੱਖੀ ਸੈਂਟਰ ਫ਼ਾਰ ਸਿਵਲ ਸਰਵਿਸਿਜ਼ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

15 STUDENTS FROM NISHAN-E-SIKHI CLEARED THE NDA WRITTEN EXAM HELD IN SEPTEMBER - 2023

Alumni Meet 2023

ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆੱਫ ਸਾਇੰਸ ਐਂਡ ਟਰੇਨਿੰਗ (ਐਨ.ਡੀ.ਏ. ਵਿੰਗ) ਦਾ ਮਨੋਰਥ ਇਲਾਕੇ ਦੇ ਵਿਦਿਆਰਥੀਆਂ ਨੂੰ ਵਧੀਆਂ ਵਿੱਦਿਆ ਪ੍ਰਦਾਨ ਕਰਕੇ ਫੌਜ ਅਤੇ ਹੋਰ ਵੱਖ-ਵੱਖ ਅਦਾਰਿਆਂ ਵਿੱਚ ਉੱਚੇ ਅਹੁਦੇ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ। ਹੁਣ ਤੱਕ ਇਸ ਸੰਸਥਾ ਵਿੱਚੋਂ 5 ਬੈਚ ਵਿੱਦਿਆ ਹਾਸਿਲ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ  17 ਵਿਦਿਆਰਥੀ ਨੇਵੀ, ਆਰਮੀ ਅਤੇ ਏਅਰ ਫੋਰਸਜ਼ ਵਿੱਚ ਅਫਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅੱਜ ਇਹਨਾਂ ਵਿਦਿਆਰਥੀਆਂ ਵਿੱਚੋਂ 9 ਵਿਦਿਆਰਥੀ ਸਹਿਜਪ੍ਰੀਤ ਸਿੰਘ (ਐਨ.ਡੀ.ਏ.), ਹਰਵੀਰ ਸਿੰਘ (ਨੇਵੀ), ਗੁਰਸਿਮਰਨਜੀਤ ਸਿੰਘ (ਐਨ.ਡੀ.ਏ.), ਦਪਿੰਦਰ ਸਿੰਘ (ਐਨ.ਡੀ.ਏ), ਅਭੈਜੀਤ ਸਿੰਘ ਬਰਾੜ (ਐਨ.ਡੀ.ਏ, ਇੰਦਰਪਾਲ ਸਿੰਘ (ਨੇਵੀ), ਸਬ-ਲੈਫਟੀਨੈਂਟ ਪ੍ਰੀਤਮ ਸਿੰਘ (ਨੇਵੀ), ਸਬ-ਲੈਫਟੀਨੈਂਟ ਅਮਿਤੇਸ਼ਵਰ ਸਿੰਘ (ਨੇਵੀ) ਅਤੇ ਸਬ-ਲੈਫਟੀਨੈਂਟ ਨਵਨੀਤ ਸਿੰਘ (ਨੇਵੀ).  ਨਿਸ਼ਾਨ-ਏ-ਸਿੱਖੀ ਵਿੱਚ ਪਹੁੰਚੇ।  ਇਹਨਾਂ ਵਿਦਿਆਰਥੀਆਂ ਨੇ ਇੱਕ ਵਧੀਆਂ ਭਵਿੱਖ ਸਿਰਜਣ ਲਈ ਸੰਸਥਾ ਦਾ ਧਨੰਵਾਦ ਕੀਤਾ ਅਤੇ ਉਹਨਾਂ ਨੇ ਇਸ ਅਕਾਦਮੀ ਵਿੱਚ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਵਧੀਆਂ ਕਾਰਗੁਜ਼ਾਰੀ ਲਈ ਪ੍ਰੇਰਿਤ ਵੀ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਬਾਬਾ ਉੱਤਮ ਸਿੰਘ ਸਰਾਂ ਵਿੱਚ ਰੁੱਖ ਲਗਾ ਕੇ ਵਾਤਾਵਰਣ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਨੂੰ ਪ੍ਰਗਟ ਕੀਤਾ। ਇਸ ਮੌਕੇ ਤੇ ਐਨ.ਡੀ.ਏ. ਵਿੰਗ ਦੇ ਡਾਇਰੈਕਟਰ ਮੇਜਰ ਜਨਰਲ ਸ. ਬਲਵਿੰਦਰ ਸਿੰਘ ਵੀ.ਐੱਸ.ਐੱਮ. (ਰਿਟਾ) ਨੇ ਇਹਨਾਂ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ।  ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਵੱਲੋਂ ਆਏ ਹੋਏ ਵਿਦਿਆਰਥੀਆਂ ਨੂੰ ਵਧੀਆਂ ਮੁਕਾਮ ਹਾਸਲ ਕਰਨ ਤੇ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਦੀ ਕਾਮਨਾ ਕੀਤੀ ਅਤੇ ਗੁਰਸਿੱਖੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੇ ਸੰਸਥਾ ਵਿੱਚ ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਇਨਾਂ ਤੋਂ ਸੇਧ ਲੈ ਕੇ ਇਵੇਂ ਹੀ ਆਪਣੀ ਕੌਮ ਅਤੇ ਇਸ ਸੰਸਥਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਸ. ਅਵਤਾਰ ਸਿੰਘ ਬਾਜਵਾ, ਡਾ. ਕੰਵਲਜੀਤ ਸਿੰਘ, ਭਾਈ ਵਰਿਆਮ ਸਿੰਘ, ਸ. ਪਰਮਜੀਤ ਸਿੰਘ, ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ, ਸ. ਹਰਜਿੰਦਰ ਸਿੰਘ, ਡਾਇਰੈਕਟਰ,  ਬਾਬਾ ਗੁਰਪ੍ਰੀਤ ਸਿੰਘ, ਬਾਬਾ ਬਲਦੇਵ ਸਿੰਘ, ਵਿੰਗ ਕਮਾਂਡਰ ਰਜਿੰਦਰ ਸਿੰਘ, ਸ. ਕਰਨੈਲ ਸਿੰਘ (RS), ਐਨ.ਡੀ.ਏ. ਵਿੰਗ ਦੇ ਗੁਰੱਪ ਅਫਸਰ ਕਰਨਲ ਸ. ਕੁਲਬੀਰ ਸਿੰਘ (ਰਿਟਾ), ਗੁਰੱਪ ਟੈਸਟਿੰਗ ਅਫਸਰ ਕਰਨਲ ਸ. ਨਵਰਾਜ ਸਿੰਘ ਕਾਹਲੋਂ (ਰਿਟਾ) ਅਤੇ ਸਮੂਹ ਐਨ.ਡੀ.ਏ. ਸਟਾਫ ਹਾਜ਼ਰ ਸਨ।

4 STUDENTS FROM NISHAN-E-SIKHI CLEARED THE NDA WRITTEN EXAM HELD IN SEPTEMBER - 2022

visit To Science City Kapurthala

ACHIEVEMENTS

SESSION 2022-23

MANMEET SINGH

ARMY

7th Batch

JOBANPREET SINGH

INDIAN AIR FORCE

7TH BATCH

SAHIL

INDIAN AIR FORECE

7TH BATCH

SESSION 2019-20

GURSIMRANJIT SINGH WALIA

INDIAN AIR FORCE

HARVIR SINGH

INA

SEHAJPARKASH SINGH PANNU

ARMY

SUKHVEER SINGH

ARMY

SESSION 2018-19

DAPINDERDEEP SINGH GILL

ARMY

AAMEENJOT SINGH GILL

ARMY

ABHETJIT SINGH BRAR

ARMY

SESSION 2017-18

NAVNEET SINGH

INA

AMITESHVAR SINGH

INA

PRITAM SINGH

ARMY

INDERPAL SINGH

NAVY

ABHIMANAU MAHAJAN

ARMY

SESSION 2016-17

ADESH PARKASH SINGH

INDIAN AIR FORCE

DHARAMPREET SINGH

INA

HARSIDAK PAUL SINGH

ARMY

DHARAMVIR SINGH

INDIAN AIR FORCE

REETUPAL SINGH

ARMY

WHAT WE DO

NSPI seeks to streamline the career path of young generation by guiding students through a two year Intensive Integrated Programme that instills in them the skillset and knowledge base necessary to enter the prestigious National Defence Academy (NDA). We are committed to molding them into responsible and responsive citizens who would prove to be an asset to the society and the nation.The NSPI was established in 2016. So far out of a total 257 Cadets,103 cadets have cleared NDA written exam,85 cadets have qualified for TES (Direct SSB). 20 cadets have cleared the SSB Interview and 13 cadets are undergoing training in NDA Khadakvasla (Pune)/TES. Another 27 Cadets have joined Merchant Navy as Officers.

Our Team

Major Gen. Balwinder Singh, VSM (Retd.)

Director Nishan-e_sikhi Institute of Science and Training (NDA WING)

Col Gurmeet Singh (Retd)

Deputy Director,
Nishan-e_sikhi Institute of Science and Training
(NDA WING)

Colonel Aditya Budhiraja (Retd.)

Visiting Pyschologist
Nishan-e_sikhi Institute of Science and Training
(NDA WING)

Mr Dinesh Gupta


Director Success Ladder Classes
In Charge Academic Studies

contact us

+91- 95014-65569

nspikhadursahib@gmail.com