CDS Department
ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਡ ਟਰੇਨਿੰਗ, ਖਡੂਰ ਸਾਹਿਬ
(ਸੀ.ਡੀ.ਐੱਸ ਵਿੰਗ)
ਬਾਬਾ ਸੇਵਾ ਸਿੰਘ ਜੀ ਮੁਖੀ ਕਾਰ ਸੇਵਾ ਖਡੂਰ ਸਾਹਿਬ ਦੀ ਯੋਗ ਸਰਪ੍ਰਸਤੀ ਹੇਠ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਡ ਟਰੇਨਿੰਗ, ਖਡੂਰ ਸਾਹਿਬ ਵਿੱਚ ਨੈਸ਼ਨਲ ਡਿਫੈਸ ਅਕੈਡਮੀ ਵਿੱਚ ਦਾਖਲੇ ਲਈ ਚਲ ਰਹੇ ਦੋ ਸਾਲਾ ਇੰਟੈਸਿਵ ਇੰਟਰਗਰੇਟਿਡ ਟਰੇਨਿੰਗ ਪ੍ਰੋਗਰਾਮ ਦੀ ਕਾਮਯਾਬੀ ਨੂੰ ਵੇਖਦੇ ਹੋਏ ਸਾਲ 2024 ਵਿੱਚ ਸੀ.ਡੀ.ਐਸ. ਪ੍ਰੀਖਿਆ ਦੀ ਤਿਆਰੀ ਦਾ ਉਪਰਾਲਾ ਡਾਇਰੈਕਟਰ ਮੇਜਰ ਜਨਰਲ ਸ੍ਰ ਬਲਵਿੰਦਰ ਸਿੰਘ ਵੀ.ਐੱਸ.ਐੱਮ. (ਰਿਟਾ.) ਦੀ ਯੋਗ ਅਗਵਾਈ ਹੇਠ ਕੀਤਾ ਗਿਆ । ਸੀ.ਡੀ.ਐਸ. ਪ੍ਰੋਗਰਾਮ ਦੀ ਕੁਸ਼ਲ ਅਤੇ ਨਿਰਵਿਘਣ ਨਿਗਰਾਨੀ ਲਈ ਕਰਨਲ ਦਰਸ਼ਨ ਸਿੰਘ ਬਾਵਾ (ਰਿਟਾ)ਅਹਿਮ ਰੋਲ ਅਦਾ ਕਰ ਰਹੇ ਹਨ ।
ਸੀ.ਡੀ.ਐਸ.ਪ੍ਰੀਖਿਆ ਵਾਸਤੇ ਵਿਦਿਆਰਥੀਆਂ ਦੀ ਯੋਗਤਾ ਗ੍ਰੈਜੂਏਸ਼ਨ ਹੈ,ਜਿਸ ਲਈ ਵਿਦਿਆਰਥੀਆਂ ਨੂੰ ਬੀ.ਐਸ.ਸੀ. ਨਾਨ -ਮੈਡੀਕਲ ਤਿੰਨ ਸਾਲਾ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕਰਵਾਈ ਜਾਂਦੀ ਹੈ ।
ਸੀ. ਡੀ. ਐਸ. ਪ੍ਰੈਪਰੇਟਰੀ ਕੋਰਸ ਵਿੱਚ ਵਿਦਿਆਰਥੀਆਂ ਦੀ ਚੋਣ 10+2 ਫਾਈਨਲ ਪ੍ਰੀਖਿਆ ਤੋ ਪਹਿਲਾ ਅਤੇ ਬਾਅਦ ਵਿੱਚ ਵੀ ਲਿਖਤੀ ਟੈਸਟ ਅਤੇ ਇੰਟਰਵਿਊ ਤੋਂ ਬਾਅਦ ਮੈਰਿਟ ਦੇ ਅਧਾਰ ਤੇ ਕੀਤੀ ਜਾਂਦੀ ਹੈ । ਮੌਜੂਦਾ ਸਮੇ ਵਿਦਿਆਰਥੀ ਬੀ.ਐਸ. ਸੀ. ਨਾਨ -ਮੈਡੀਕਲ (ਪਹਿਲਾ ਸਾਲ )ਦੇ ਨਾਲ -ਨਾਲ ਸੀ.ਡੀ.ਐਸ. ਪ੍ਰੀਖਿਆ ਦੀ ਤਿਆਰੀ ਵੀ ਕਰ ਰਹੇ ਹਨ , ਇਸ ਕੋਰਸ ਲਈ ਵਿਦਿਆਰਥੀਆਂ ਕੋਲੋਂ ਸਿਰਫ਼ ਕਾਲਜ ਦੀ ਟਿਊਸ਼ਨ ਫ਼ੀਸ ਅਤੇ ਹੋਸਟਲ ਫ਼ੀਸ ਹੀ ਲਈ ਜਾਦੀ ਹੈ । ਸੀ.ਡੀ.ਐਸ. ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਨਿਸ਼ਾਨ-ਏ-ਸਿੱਖੀ ਮੈਨਜਮੈਂਟ ਵਲੋਂ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ । ਵਿਦਿਆਰਥੀਆਂ ਨੂੰ ਸੁਰੱਖਿਆਂ ਫੌਜਾਂ ਵਿਚ ਲੈਫ਼ਟੀਨੈਂਟ ਅਤੇ ਫਲਾਇੰਗ ਅਫਸਰ ਬਣਾਉਣ ਲਈ ਸੀ.ਡੀ.ਐਸ. ਲਿਖਤੀ ਪ੍ਰੀਖਿਆ ਦੇ ਨਾਲ -ਨਾਲ ਐਸ. ਐਸ .ਬੀ. ਇੰਟਰਵਿਊ ਦੀ ਤਿਆਰੀ ਲਈ ਵੀ ਤਿਆਰ ਕੀਤਾ ਜਾਂਦਾ ਹੈ ।
ਵਿਦਿਆਰਥੀਆਂ ਦਾ ਮਨੋਬਲ ਅਤੇ ਉਹਨਾਂ ਵਿੱਚ ਸਵੈ-ਵਿਸ਼ਵਾਸ ਬਣਾਈ ਰੱਖਣ ਲਈ ਪੜਾਈ ਦੇ ਨਾਲ-ਨਾਲ ਕਲਾਸ ਦੇ ਪੱਧਰ ਤੇ ਗਰੁੱਪ ਡਿਸਕਸ਼ਨ ,ਡਿਬੇਟ ਅਤੇ ਸੰਵਾਦ ਕਰਵਾਏ ਜਾਂਦੇ ਹਨ ।
ਵਿਦਿਆਰਥੀਆ ਦੀ ਸ਼ਖਸੀਅਤ ਨੂੰ ਉਭਾਰਨ ਲਈ ਉੱਘੀਆ ਸ਼ਖਸੀਅਤਾਂ ਦੁਆਰਾ ਵਿਸ਼ੇਸ ਲੈਕਚਰ ਹੁੰਦੇ ਹਨ ,ਜਿੰਨਾਂ ਦੁਆਰਾ ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਹੋ ਸਕੇ ।
ਸਰੀਰਕ ਵਿਕਾਸ ਵਾਸਤੇ ਸਰੀਰਕ ਸਿਖਲਾਈ ਅਤੇ ਖੇਡਾ ਦੀ ਖਾਸ ਟਰੇਨਿੰਗ ਦਾ ਪ੍ਰਬੰਧ ਹੈ। ਵਿਦਿਆਰਥੀਆ ਦੀ ਇਕਾਗਰਤਾ ਅਤੇ ਇਕਸਾਰਤਾ ਨੂੰ ਬਣਾਈ ਰੱਖਣ ਲਈ ਲੜਕਿਆ ਅਤੇ ਲੜਕੀਆ ਲਈ ਵੱਖਰੇ- ਵੱਖਰੇ ਹੋਸਟਲ ਹਨ, ਜਿਨ੍ਹਾਂ ਵਿੱਚ ਰਹਿਣ ਵਾਸਤੇ ਵਧੀਆ ਕਮਰੇ ਅਤੇ ਪੋਸ਼ਟਿਕ ਭੋਜਣ ਦਾ ਪ੍ਰਬੰਧ ਹੈ ।